ਕੀ ਕਰੋਨਾ ਸ਼ਰਤਾਂ ਲਾਗੂ ਹੋਣਗੀਆਂ? ਨਿਊਜ਼ੀਲੈਂਡ ਸਿਹਤ ਮੰਤਰਾਲੇ ਵੱਲੋਂ ਸਰਹੱਦਾਂ ਉਤੇ ਕਰੋਨਾ ਬਚਾਅ ਸ਼ਰਤਾਂ ਲਾਗੂ ਕਰਨ ਦਾ ਅਜੇ ਕੋਈ ਇਰਾਦਾ ਨਹੀਂ

(ਔਕਲੈਂਡ), 28 ਦਸੰਬਰ, 2022: (13 ਪੋਹ, ਨਾਨਕਸ਼ਾਹੀ ਸੰਮਤ 554): ਨਿਊਜ਼ੀਲੈਂਡ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਚੀਨ ਦੇ ਵਿਚ ਫੈਲ ਰਹੇ ਕਰੋਨਾ ਦੀ ਨਵੀਂ ਕਿਸਮ ਕਰਕੇ ਇਥੇ ਅੰਤਰਰਾਸ਼ਟਰੀ ਕੋਈ ਨਵੀਂ ਸ਼ਰਤ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ। ਚੀਨ ਇਸ ਵੇਲੇ ਉਥੇ ਆਉਣ ਵਾਲੇ ਯਾਤਰੀਆਂ ਉਤੇ ਕਈ ਤਰ੍ਹਾਂ ਦੇ ਨਿਯਮ ਲਾਗੂ ਕਰ ਰਿਹਾ ਹੈ ਅਤੇ ਇਸਦੇ ਨਾਲ ਹੀ ਜੇਕਰ ਕੋਈ ਬਾਹਰ ਜਾਣਾ ਚਾਹੁੰਦਾ ਹੈ ਤਾਂ 8 ਜਨਵਰੀ ਤੋਂ ਜਾ ਸਕਦਾ ਹੈ। ਵਰਨਣਯੋਗ ਹੈ ਕਿ ਚੀਨ ਸਮੇਤ ਕਈ ਦੇਸ਼ਾਂ ਵਿਚ ਕਰੋਨਾ ਵਧਣ ਕਰਕੇ ਭਾਰਤ ਅਤੇ ਜਾਪਾਨ ਨੇ ਆਉਣ ਵਾਲੇ ਯਾਤਰੀਆਂ ਵਾਸਤੇ ਕਰੋਨਾ ਟੈਸਟ ਨੈਗੇਟਿਵ ਹੋਣਾ ਲਾਜ਼ਮੀ ਕਰ ਦਿੱਤਾ ਹੈ। ਨਿਊਜ਼ੀਲੈਂਡ ਦਾ ਸਿਹਤ ਮੰਤਰਾਲਾ ਸਾਰਾ ਵਰਤਾਰ ਨੇੜਿਓ ਵੇਖ ਤਾਂ ਰਿਹਾ ਹੈ, ਪਰ ਅਜੇ ਨਵੇਂ ਨਿਯਮ ਲਾਗੂ ਕਰਨ ਦਾ ਇਰਾਦਾ ਨਹੀਂ ਰੱਖਦਾ। ਖਾਸ ਗੱਲ ਇਹ ਵੀ ਹੈ ਕਿ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਇਥੇ ਦੂਜੇ ਨੰਬਰ ਉਤੇ ਹੈ ਅਤੇ ਸਾਲ 2019 ਦੇ ਵਿਚ ਚੀਨ ਵਾਲਿਆਂ ਨੇ 1.7 ਬਿਲੀਅਨ ਡਾਲਰ ਖਰਚ ਕਰ ਦਿੱਤੇ ਸਨ। 

Install Punjabi Akhbar App

Install
×