‘‘…ਜਦ ਵਾਪਿਸ ਇੰਡੀਆ ਹੀ ਭੇਜਣਾ ਤਾਂ ਸਜ਼ਾ ਹੀ ਘੱਟ ਕਰ ਦਿਓ..’’ ਪਰ ਨਹੀਂ ਮੰਨੀ -ਕੋਰਟ ਆਫ਼ ਅਪੀਲ

(ਆਕਲੈਂਡ):- ਨਿਊਜ਼ੀਲੈਂਡ ਅਦਾਲਤੀ ਪ੍ਰਣਾਲੀ ਦੀ ਗੱਲ ਕਰੀਏ ਤਾਂ ਅਪਰਾਧਿਕ ਮਾਮਿਲਆਂ ਦੇ ਵਿਚ ਪਹਿਲਾਂ ਜ਼ਿਲ੍ਹਾ ਅਦਾਲਤ, ਫਿਰ ਹਾਈ ਕੋਰਟ ਅਤੇ ਅਗਲਾ ਕਦਮ ਫਿਰ ਕੋਰਟ ਆਫ ਅਪੀਲ ਦਾ ਹੁੰਦਾ ਹੈ ਤੇ ਅਖੀਰ ਵਿਚ ਸੁਪਰੀਮ ਕੋਰਟ। ਗੈਰ ਕਾਨੂੰਨੀ ਜਿਨਸੀ ਸਬੰਧਾਂ ਦੇ ਦੋਸ਼ਾਂ ਲਈ ਸਜ਼ਾ ਕੱਟ ਰਹੇ ਅਤੇ ਅਦਾਲਤੀ ਚੱਕਰਾਂ ਦੇ ਵਿਚ ਪਏ ਉਤਰ ਪ੍ਰਦੇਸ਼ ਦੇ ਇਕ 32 ਸਾਲਾ ਵਿਅਕਤੀ ਸਤਨਾਮ ਸਿੰਘ ਦੀ ਇਕ ਅਪੀਲ ਕਿ ‘‘ਮੈਨੂੰ ਸਜ਼ਾ ਪੂਰੀ ਹੋਣ ਬਾਅਦ ਵਾਪਿਸ ਇੰਡੀਆ ਭੇਜਿਆ ਜਾਣਾ ਤੈਅ ਹੀ ਹੈ ਤਾਂ ਮੇਰੀ ਸਜ਼ਾ ਘੱਟ ਕਰ ਦਿਓ।’’ ਨੂੰ ਕੋਰਟ ਆਫ ਅਪੀਲ ਵੱਲੋਂ ਰੱਦ ਕਰ ਦਿੱਤਾ ਗਿਆ ਹੈ। 2017 ਦੇ ਵਿਚ ਇਸ ਵਿਅਕਤੀ ਨੇ ਇਕ 14 ਸਾਲਾ ਕੁੜੀ ਨੂੰ ਆਪਣੀ ਉਮਰ 19 ਸਾਲ ਦੱਸ ਕੇ ਜਿਨਸੀ ਸਬੰਧ ਬਣਾ ਲਏ ਸਨ। ਆਪਣੇ ਸਬੰਧਾਂ ਦੇ ਚਲਦਿਆਂ ਦੋਹਾਂ ਨੇ 10,000 ਤੋਂ ਵੱਧ ਦੇ ਮੈਸੇਜ ਵੀ ਇਕ ਦੂਜੇ ਨੂੰ ਕੀਤੇ ਸਨ। ਇਹ ਰਿਸ਼ਤਾ ਆਖਰਕਾਰ ਸਰੀਰਕ ਬਣ ਗਿਆ ਅਤੇ ਸਿੰਘ ਨੇ ਲੜਕੀ ’ਤੇ ਕਈ ਜਿਨਸੀ ਕਿਰਿਆਵਾਂ ਕੀਤੀਆਂ ਜੋ ਗੈਰ-ਕਾਨੂੰਨੀ ਜਿਨਸੀ ਸਬੰਧਾਂ ਅਤੇ ਬਲਾਤਕਾਰ ਦੇ ਅਪਰਾਧਾਂ ਤੱਕ ਵਧ ਗਈਆਂ।
ਪਿਛਲੇ ਸਾਲ ਸਤੰਬਰ ਮਹੀਨੇ ਨੇਪੀਅਰ ਵਿਖੇ ਇਸ ਮਾਮਲੇ ਦੇ ਫੈਸਲੇ ਲਈ ਬੈਠੀ ਜਿਊਰੀ ਨੇ ਇਸ ਵਿਅਕਤੀ ਖਿਲਾਫ 18 ਦੋਸ਼ ਮੰਨੇ ਸਨ ਅਤੇ ਜਿਸ ਵਿਚ ਜੂਨ 2018 ਵਿਚ ਇਕ ਦੋਸ਼ ਬਲਾਤਕਾਰ ਦਾ ਵੀ ਸ਼ਾਮਿਲ ਸੀ।  ਇਸ ਵਿਅਕਤੀ ਦੇ ਵਕੀਲ ਨੇ ਕਿਹਾ ਕਿ  ਉਸਦੀ ਜ਼ੇਲ੍ਹ ਸਜਾ ਵਿਚ 12 ਮਹੀਨਿਆਂ ਦੀ ਕਟੌਤੀ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਸਿੰਘ ਦੀ ਜੇਲ੍ਹ ਦੀ ਮਿਆਦ ਸਪੱਸ਼ਟ ਤੌਰ ’ਤੇ ਬਹੁਤ ਜ਼ਿਆਦਾ ਸੀ। ਦੂਜੇ ਪਾਸੇ ਸਰਕਾਰੀ ਵਕੀਲ ਨੇ ਇਹ ਦਲੀਲ ਦਿੱਤੀ ਕਿ ਸਜ਼ਾ ਸਿੰਘ ਦੇ ਅਪਰਾਧ ਦੀ ਗੰਭੀਰਤਾ ਦੇ ਅਨੁਪਾਤ ਵਿਚ ਸੀ।
ਦੋਸ਼ੀ ਸਤਨਾਮ ਸਿੰਘ ਭਾਰਤ ਵਿੱਚ ਕਾਮਰਸ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਬਿਹਤਰ ਜੀਵਨ  ਲਈ 2014 ਵਿੱਚ ਨਿਊਜ਼ੀਲੈਂਡ ਆਇਆ ਸੀ, ਫਿਰ ਉਸਨੇ ਹਾਕਸ ਬੇ ਵਿੱਚ ਬਿਜ਼ਨਸ ਸਟੱਡੀਜ਼ ਵਿੱਚ ਡਿਪਲੋਮਾ ਪੂਰਾ ਕੀਤਾ ਅਤੇ ਫੁੱਲ-ਟਾਈਮ ਰੁਜ਼ਗਾਰ ਪ੍ਰਾਪਤ ਕੀਤਾ। ਪਿਛਲੇ ਸਾਲ ਉਹ ਜਦੋਂ ਜ਼ਮਾਨਤ ’ਤੇ ਸੀ ਤਾਂ ਵੀ ਉਸਨੇ ਇੱਕ ਸਥਾਨਕ ਔਰਤ ਨਾਲ ਸਬੰਧ ਬਣਾਏ, ਜਿਸਨੂੰ ਉਸਨੇ ਅਦਾਲਤ ਦੇ ਵਿਚ  ਆਪਣਾ ਸਾਥੀ ਦੱਸਿਆ।
ਆਪਣੀ ਅਪੀਲ ਵਿੱਚ, ਇਸਦੇ ਵਕੀਲ ਨੇ ਸਤਨਾਮ ਸਿੰਘ ਦੇ ਕਰੀਅਰ ਦੀਆਂ ਸੰਭਾਵਨਾਵਾਂ ਦੇ ਨੁਕਸਾਨ ਅਤੇ ਨਿਊਜ਼ੀਲੈਂਡ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਕਈ ਸਾਲਾਂ ਦੀ  ਮਿਹਨਤ ਦੇ ਲਾਭ ’ਤੇ ਜ਼ੋਰ ਦਿੱਤਾ। ਉਸ ਨੂੰ ਆਪਣੀ ਜੇਲ੍ਹ ਦੀ ਸਜ਼ਾ ਭੁਗਤਣ ਦੀ ਪੀੜ ਵੀ ਸਹਿਣੀ ਪਵੇਗੀ, ਜਦੋਂ ਕਿ ਇਹ ਜਾਣਦੇ ਹੋਏ ਕਿ ਉਸਦੀ ਰਿਹਾਈ ’ਤੇ ਉਸਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਪਰ ਅਪੀਲ ਆਫ ਕੋਰਟ ਇਸ ਗੱਲ ਨਾਲ ਸਹਿਮਤ ਨਹੀਂ ਹੋਈ ਕਿ ਸਿੰਘ ਦੇ ਦੋਸ਼ੀ ਠਹਿਰਾਏ ਜਾਣ ਅਤੇ ਬਾਅਦ ਵਿਚ ਦੇਸ਼ ਨਿਕਾਲੇ ਦੇ ਨਤੀਜਿਆਂ ਵਿਚ ਛੋਟ ਹੋਣੀ ਚਾਹੀਦੀ ਹੈ। ਇਹ ਤੱਥ ਪੇਸ਼ ਕਰਨਾ ਦਾ ਕੋਈ ਆਧਾਰ ਨਹੀਂ ਹੈ ਕਿ ਉਸ ਨੂੰ ਇਸ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦੇ ਮੌਕੇ ਗੁਆਉਣ ਨਾਲ ਕੋਈ ਵੱਡੀ ਮੁਸ਼ਕਲ ਝੱਲਣੀ ਪਵੇਗੀ ਜਿੰਨਾ ਕਿ ਉਸਦੀ ਦੀ ਸਥਿਤੀ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਜਿਨਸੀ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਦੇ ਨਤੀਜੇ ਵਜੋਂ ਅਨੁਮਾਨ ਲਗਾਇਆ ਜਾ ਸਕਦਾ ਹੈ।
ਇਸ ਅਨੁਸਾਰ ਅਪੀਲ ਖਾਰਜ ਕਰ ਦਿੱਤੀ ਗਈ।

Install Punjabi Akhbar App

Install
×