ਸ੍ਰੀਮਤੀ ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਲਵੇਗੀ ਚਾਰਜ਼

NZ PIC 28 March-3ਨਿਊਜ਼ੀਲੈਂਡ ਦੇਸ਼ ਜਿੱਥੇ ਰਾਸ਼ਟਰਪਤੀ ਨਹੀਂ ਹੁੰਦਾ ਉਥੇ ਇਹ ਕਾਰਜ ਗਵਰਨਰ ਜਨਰਲ ਬ੍ਰਿਟੇਨ ਦੀ ਰਾਣੀ ਦਾ ਦੂਤ ਬਣ ਕੇ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਮਾਓਰੀ ਮੂਲ ਦੇ ਗਵਰਨਰ ਜਨਰਲ ਸਰ ਜੈਰੀ ਮਾਟੇਪਾਇਰਾਇ ਹਨ ਜੋ ਕਿ 31 ਅਗਸਤ ਨੂੰ ਆਪਣਾ ਕਾਰਜਕਾਲ ਸਮਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਨਵੇਂ ਗਵਰਨਰ ਜਨਰਲ ਦੇ ਲਈ ਇਸ ਵਾਰ ਇਕ ਔਰਤ ਸ੍ਰੀਮਤੀ ਡੇਮ ਪੇਸਟੀ ਰੈਡੀ ਨੂੰ ਗਵਰਨਰ ਜਨਰਲ ਅਹੁਦੇ ਦੇ ਲਈ ਪੇਸ਼ ਕੀਤਾ ਹੈ। ਸ੍ਰੀਮਤੀ ਡੇਮ ਬਹੁਤ ਹੀ ਪੜ੍ਹੀ ਲਿਖੀ ਔਰਤ ਹੈ ਉਸਨੇ  ਐਲ. ਐਲ.ਬੀ. , ਐਲ. ਐਲ. ਐਮ. ਕੀਤੀ ਹੋਈ ਹੈ। ਉਹ ਲੈਕਚਰਾਰ ਰਹੀ ਹੈ ਅਤੇ ਇਕ ਸਫਲ ਬਿਜਨਸ ਕਰਨ ਵਾਲੀ ਔਰਤ ਵੀ। ਇਸਦੇ ਮਾਤਾ ਪਿਤਾ ਸਕੂਲ ਅਧਿਆਪਕ ਸਨ ਅਤੇ ਇਸਦੀ ਮੁੱਢਲੀ ਪੜ੍ਹਾਈ ਹਮਿਲਟਨ ਵਿਖੇ ਹੋਈ ਹੈ।
ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦਿਆ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। ਹੁਣ ਫਿਰ ਸਰਕਾਰ ਨੇ ਇਕ ਔਰਤ ਨੂੰ ਦੇਸ਼ ਦਾ ਇਹ ਉਚ ਅਹੁਦਾ ਦੇ ਕੇ ਬਰਾਬਰਤਾ ਦਾ ਸੁਨੇਹਾ ਦਿੱਤਾ ਹੈ। ਸ੍ਰੀਮਤੀ ਡੇਮ ਆਰਟਸ, ਕਲਚਰ, ਫਿਲਮ, ਨਾਟਕ ਅਤੇ ਵੀਜੁਅਲ ਆਰਟਸ ਦੇ ਵਿਚ ਕਾਫੀ ਰੁਚੀ ਰੱਖਦੀ ਹੈ। ਗਵਰਨਰ ਜਨਰਲ ਨੂੰ ਬਹੁਤ ਹੀ ਰਾਖਵੀਆਂ ਸ਼ਕਤੀਆਂ ਦਿੱਤੀਆਂ ਜਾਂਦੀਆਂ ਹਨ। ਗਵਰਨਰ ਜਨਰਲ ਦੀ ਤਨਖਾਹ 3,48,000 ਡਾਲਰ ਪ੍ਰਤੀ ਸਾਲ ਹੁੰਦੀ ਹੈ ਅਤੇ ਦੋ ਸਰਕਾਰੀ ਘਰ (ਇਕ ਵਲਿੰਗਟਨ ਤੇ ਇਕ ਆਕਲੈਂਡ) ਰਹਿਣ ਵਾਸਤੇ ਮਿਲਦਾ ਹੈ। 5 ਸਾਲ ਦੀ ਮਿਆਦ ਤੱਕ ਇਸ ਅਹੁਦੇ ਉਤੇ ਕਾਰਜ ਕਰਨਾ ਹੁੰਦਾ ਹੈ। ਅਹੁਦੇ ਤੋਂ ਜਾ ਰਹੇ ਮੌਜੂਦਾ ਗਵਰਨਰ ਜਨਰਲ ਨੂੰ ਰਸਮੀ ਵਿਦਾਇਗੀ 24 ਅਗਸਤ ਨੂੰ ਦਿੱਤੀ ਜਾਵੇਗੀ।

Install Punjabi Akhbar App

Install
×