‘ਕੱਬਡੀ ਫੈਡਰੇਸ਼ਨ ਐਨ. ਜ਼ੈਡ’ ਦੀ ਸਥਾਪਨਾ ਦਾ ਰਸਮੀ ਐਲਾਨ-8 ਮੈਂਬਰੀ ਕਮੇਟੀ ਦੇਖੇਗੀ ਕੰਮ-ਕਾਜ਼

NZ PIC 22 Sep-1
ਨਿਊਜ਼ੀਲੈਂਡ ਦੇ ਵਿਚ ਨਵੀਂ ਕਬੱਡੀ ਫੈਡਰੇਸ਼ਨ ਦੇ ਹੋਂਦ ਵਿਚ ਆਉਣ ਦੀਆਂ ਚਲਦੀਆਂ ਚਰਚਾਵਾਂ ਨੂੰ ਵਿਰਾਮ ਦਿੰਦਿਆ ਨਵੀਂ ਕਬੱਡੀ ਫੈਡਰੇਸ਼ਨ ਦਾ ਅੱਜ ਰਸਮੀ ਐਲਾਨ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕਬੱਡੀ ਫੈਡਰੇਸ਼ਨ ਦਾ ਨਾਂਅ ‘ਕਬੱਡੀ ਫੈਡਰੇਸ਼ਨ ਐਨ. ਜ਼ੈਡ’ ਰੱਖਿਆ ਗਿਆ ਹੈ। ਫੈਡਰੇਸ਼ਨ ਦੇ ਕੰਮ-ਕਾਜ਼ ਨੂੰ ਚਲਾਉਣ ਲਈ 8 ਮੈਂਬਰੀ ਕਾਰਜਕਾਰਨੀ ਬਣਾਈ ਗਈ ਹੈ। ਇਹ ਕਾਰਜਕਾਰਨੀ 28 ਸਤੰਬਰ ਨੂੰ ‘ਟਾਈਗਰ ਸਪੋਰਟਸ ਕਲੱਬ’ ਵੱਲੋਂ ਟੌਰੰਗਾ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਦੇ ਵਿਚ ਆਪਣੀ ਅਹਿਮ ਭੂਮਿਕਾ ਨਿਭਾਏਗੀ। ਕਬੱਡੀ ਦੇ ਸਾਰੇ ਮੈਚ ਇਸ ਫੈਡਰੇਸ਼ਨ ਦੀ ਨਿਯਮਾਵਲੀ ਅਨੁਸਾਰ ਹੀ ਕਰਵਾਏ ਜਾਣਗੇ ਅਤੇ ਸਭ ਖਿਡਾਰੀਆਂ ਨੂੰ ਬਰਾਬਰ ਮੌਕੇ ਮਿਲਣਗੇ ਅਤੇ ਨਿਰਪੱਖਤਾ ਨਾਲ ਫੈਸਲੇ ਕੀਤੇ ਜਾਣਗੇ। ਹਾਲ ਦੀ ਘੜੀ ਇਸ ਟੂਰਨਾਮੈਂਟ ਦੇ ਵਿਚ ਸਿਰਫ ਉਨ੍ਹਾਂ ਕਲੱਬਾਂ ਦੇ ਖਿਡਾਰੀਆਂ ਨੂੰ ਹੀ ਸ਼ਾਮਿਲ ਕੀਤਾ ਜਾ ਰਿਹਾ ਹੈ ਜਿਹੜੇ ਕਿ ਨਵੀਂ ਕਬੱਡੀ ਫੈਡਰੇਸ਼ਨ ਦਾ ਅੰਗ ਹਨ।
ਕਾਰਜਕਾਰਨੀ ਦੇ ਵਿਚ ਸਰਵ ਸ੍ਰੀ ਦਰਸ਼ਨ ਸਿੰਘ ਨਿੱਜਰ (ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ), ਚਰਨਜੀਤ ਸਿੰਘ, ਜੁਝਾਰ ਸਿੰਘ ਪੁੰਨੂਮਾਜਰਾ (ਸਾਬਕਾ ਪ੍ਰਧਾਨ ਕਲਗੀਧਰ ਸਪੋਰਟਸ ਕਲੱਬ), ਕਸ਼ਮੀਰਾ ਸਿੰਘ ਟੌਰੰਗਾ, ਇਕਬਾਲ ਸਿੰਘ (ਦੇਸ਼ ਪੰਜਾਬ ਸਪੋਰਟਸ ਕਲੱਬ), ਪਰਮਜੀਤ ਮਹਿਮੀ (ਅੰਬੇਡਕਰ ਸਪੋਰਟਸ ਕਲੱਬ), ਬਲਬੀਰ ਸਿੰਘ ਮੱਦੂ (ਵਾਇਕਾਟੋ ਕਬੱਡੀ ਕਲੱਬ) ਤੇ ਭੁਪਿੰਦਰ ਸਿੰਘ ਪਾਸਲਾ (ਟਾਈਗਰ ਸਪੋਰਟਸ ਕਲੱਬ ਟੌਰੰਗਾ) ਨੂੰ ਲਿਆ ਗਿਆ ਹੈ

Install Punjabi Akhbar App

Install
×