ਨਿਊਜ਼ੀਲੈਂਡ ‘ਚ ਕੱਲ੍ਹ ਕਤਲ ਕੀਤੀ ਗਈ ਪੰਜਾਬੀ ਲੜਕੀ ਦਾ ਨਾਂਅ ਅਤੇ ਤਸਵੀਰ ਜਾਰੀ

NZ PIC 23 may-1ਕੱਲ੍ਹ ਆਕਲੈਂਡ ਸ਼ਹਿਰ ਦੇ ਕੁਈਨਜ਼ ਰੋਡ ‘ਤੇ ਸਥਿਤ ਇਕ ਸਿਖਿਆ ਸੰਸਥਾਨ ‘ਏ. ਡਬਲਿਊ. ਆਈ. ਐਜੂਕੇਸ਼ਨ ਗਰੁੱਪ’ ਦੇ ਵਿਚ ਕਤਲ ਕੀਤੀ ਗਈ ਇਕ ਪੰਜਾਬਣ ਕੁੜੀ ਦਾ ਨਾਂਅ ਅਤੇ ਤਸਵੀਰ ਮੀਡੀਆ ਦੇ ਵਿਚ ਜਾਰੀ ਹੋ ਚੁੱਕੀ ਹੈ। ਇਸ ਕੁੜੀ ਦਾ ਨਾਂਅ ਪਰਮਿਤਾ ਰਾਣੀ ਉਮਰ 23 ਸਾਲ ਹੈ। ਇਸਦੇ ਕਾਤਿਲ ਪਤੀ ਦਾ ਨਾਂਅ ਅਜੇ ਗੁਪਤ ਰੱਖਿਆ ਗਿਆ ਹੈ ਅਤੇ ਅਗਲੀ ਤਰੀਕ 25 ਮਈ ਰੱਖੀ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਲੜਕੀ ਮੋਗੇ ਹਲਕੇ ਦੀ ਸੀ।
ਗਹਿਰਾ ਦੁੱਖ ਪ੍ਰਗਟ:” ਲੜਕੀ ਦੇ ਇਮੀਗ੍ਰੇਸ਼ਨ ਅਡਵਾਈਜ਼ਰ ਜਗਜੀਤ ਸਿੰਘ ਸਿੱਧੂ ਨੇ ਪਰਮਿਤਾ ਰਾਣੀ ਦੇ ਹੋਏ ਕਤਲ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਰਮਿਤਾ ਰਾਣੀ ਦੇ ਪਤੀ ਦਾ ਇਮੀਗ੍ਰੇਸ਼ਨ ਅਡਵਾਈਜ਼ਰ ਸੀ ਅਤੇ ਵੀਜ਼ਾ ਪ੍ਰੋਸੈਸਿੰਗ ਦੇ ਵਿਚ ਕਾਗਜ਼ਾਤ ਭਰੇ ਸਨ। ਉਹ ਹਮੇਸ਼ਾਂ ਆਪਣੇ ਪਤੀ ਦੇ ਨਾਲ ਉਨ੍ਹਾਂ ਦੇ ਦਫਤਰ ਆਉਂਦੀ ਸੀ ਅਤੇ ਦੋਵੇਂ ਹਮੇਸ਼ਾਂ ਖੁਸ਼ ਰਹਿੰਦੇ ਸਨ। ਅਜੇ ਕੁਝ ਦਿਨ ਪਹਿਲਾਂ ਹੀ ਉਹ ਦੋਵੇਂ ਉਨ੍ਹਾਂ ਨੂੰ ਸ਼ਾਪਿੰਗ ਮਾਲ ਵਿਚ ਮਿਲੇ ਸਨ ਅਤੇ ਕੋਈ ਆਪਸੀ ਰੰਜਿਸ਼ ਦੀ ਗੱਲ ਨਹੀਂ ਸੀ ਲਗਦੀ। ਉਨ੍ਹਾਂ ਪਰਮਿਤਾ ਰਾਣੀ ਦੇ ਪੰਜਾਬ ਰਹਿੰਦੇ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Install Punjabi Akhbar App

Install
×