ਨਿਊਜ਼ੀਲੈਂਡ ਦੇ ਵਿਚ ਹੋ ਰਹੀਆਂ ਆਮ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਸੰਸਦ ਮੈਂਬਰ ਸ. ਬਖਸ਼ੀ ਵੱਲੋਂ ਸਰਗਰਮੀਆਂ ਵਧੀਆਂ

NZ PIC 29 Aug-1

ਨਿਊਜ਼ੀਲੈਂਡ ਦੇ ਵਿਚ ਆਮ ਚੌਣਾਂ 20 ਸਤੰਬਰ ਨੂੰ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਕੁਝ ਨਵੇਂ ਅਤੇ ਮੌਜੂਦਾ ਸੰਸਦ ਮੈਂਬਰ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੇ ਹਨ। ਸੱਤਾਧਾਰ ਨੈਸ਼ਨਲ ਪਾਰਟੀ ਦੇ ਨਵੰਬਰ 2008 ਤੋਂ ਚਲੇ ਆ ਰਹੇ ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਮੈਨੁਕਾਓ ਈਸਟ ਹਲਕੇ ਤੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਆਪਣੇ ਪ੍ਰਚਾਰ ਹਿਤ ਉਹ ਵੱਖ-ਵੱਖ ਸਮਾਗਮਾਂ ਦੇ ਵਿਚ ਸ਼ਿਰਕਤ ਕਰ ਰਹੇਹਨ। ਬੀਤੇ ਦਿਨੀਂ ਇੰਡੋ ਨਿਊਜ਼ੀਲੈਂਡ ਸੀਨੀਅਰ ਐਸੋਸੀਏਸ਼ਨ, ਹੋਪ ਐਨ. ਹੈਲਪ, ਇੰਡੋ ਕੀਵੀ ਟਰੱਸਟ ਅਤੇ ਭਾਰਤੀਆ ਸਮਾਜ ਟਰੱਸ ਵੱਲੋਂ ਇਕ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੇ ਵਿਚ ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ, ਸੀਨੀਅਰ ਸਿਟੀਜ਼ਨ ਅਤੇ ਮਹਿਲਾ ਮੰਤਰੀ ਸ੍ਰੀਮਤੀ ਜੋ ਗੁੱਡਹੀਓ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ। ਇਸ ਮਿਲਣੀ ਦੇ ਵਿਚ ਭਾਰਤੀ ਲੋਕਾਂ ਦੇ ਕਈ ਮਾਮਲਿਆਂ ਅਤੇ ਸਮੱਸਿਆਵਾਂ ਨੂੰ ਵਿਚਾਰਿਆ ਗਿਆ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਸ ਸਮਾਗਮ ਦੇ ਵਿਚ ਸੰਬੋਧਨ ਹੁੰਦਿਆਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸਮੱਸਿਆਵਾਂ ਦੇ ਉਤੇ ਵਿਚਾਰ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਸਮਾਗਮ ਦੇ ਵਿਚ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।