ਨਿਊਜ਼ੀਲੈਡ ਸਰਕਾਰ ਵੱਲੋਂ ਘੱਟੋ-ਘੱਟ ਮਜਦੂਰੀ ਦਰ 14.75 ਡਾਲਰ ਪ੍ਰਤੀ ਘੰਟਾ ਪਹਿਲੀ ਅਪ੍ਰੈਲ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ ਜਦ ਕਿ ਇਸ ਵੇਲੇ ਇਹ 14.25 ਡਾਲਰ ਹੈ। ਟ੍ਰੇਨਿੰਗ ਸਮੇਂ ਦੌਰਾਨ ਇਹ ਦਰ ਨਬਾਲਗਾਂ ਵਾਸਤੇ 40 ਸੈਂਟ ਦਾ ਵਾਧਾ ਕਰਕੇ 11.80 ਡਾਲਰ ਹੋਵੇਗੀ ਜਦ ਕਿ ਬਾਲਗਾਂ ਵਾਸਤੇ 80 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਦਰ ਵਧਾਉਣ ਵੇਲੇ ਮਜ਼ਦੂਰ ਦਾ ਅਤੇ ਰੁਜ਼ਗਾਰ ਦਾਤਾ ਦਾ ਖਿਆਲ ਰੱਖਿਆ ਗਿਆ ਹੈ ਤਾਂ ਕਿ ਕਿਸੇ ਦੀ ਵੀ ਨੌਕਰੀ ਖੁਸਣ ਦਾ ਡਰ ਨਾ ਰਹੇ। ਇਸ ਵੇਲੇ ਮਹਿੰਗਾਈ ਦੀ ਦਰ 0.8% ਹੈ ਅਤੇ ਸਰਕਾਰ ਨੇ ਤਨਖਾਹਾਂ ਦੇ ਵਿਚ 3.5% ਦਾ ਵਾਧਾ ਕੀਤਾ ਹੈ। ਇਸ ਨਾਲ 1,15,100 ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਦੇਸ਼ ਦਾ ਆਰਥਿਕਤਾ ਨੂੰ 60 ਮਿਲੀਅਨ ਡਾਲਰ ਦਾ ਸਾਲਾਨਾ ਹੁਲਾਰਾ ਮਿਲੇਗਾ।