ਨਿਊਜ਼ੀਲੈਂਡ ‘ਚ ਵਿਕਦੇ ਮੈਕਸੀਕਨ ਅੰਗੂਰ ਜ਼ਹਿਰੀਲੀ ਮੱਕੜੀ ਹਮਲੇ ਤੋਂ ਪ੍ਰਭਾਵਿਤ- ਸ਼ੈਲਫਾਂ ਤੋਂ ਚੁੱਕੇ ਗਏ

ਨਿਊਜ਼ੀਲੈਂਡ ‘ਚ ਵਿਕਦੇ ਮੈਕਸੀਨ ਅੰਗੂਰ ਇਕ ਜ਼ਹਿਲੀ ਮੱਕੜੀ (ਬਲੈਕ ਵਿੱਡੋਜ਼) ਤੋਂ ਪ੍ਰਭਾਵਿਤ ਪਾਏ ਗਏ ਹਨ। ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟ੍ਰੀਜ਼ ਨੇ ਨਿਊਜ਼ੀਲੈਂਡ ਦੇ ਸਾਰੇ ਰਿਟੇਲ ਸਟੋਰਾਂ ਅਤੇ ਸੁਪਰ ਮਾਰਕੀਟਾਂ ਚੋਂ ਇਹ ਅੰਗੂਰ ਹਟਾਉਣ ਸ਼ੁਰੂ ਕਰਵਾ ਦਿੱਤੇ ਹਨ। ਜਿਨ੍ਹਾਂ ਲੋਕਾਂ ਨੇ ਇਹ ਅੰਗੂਰ ਖ੍ਰੀਦ ਲਏ ਹਨ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੰਗੂਰਾਂ ਦੇ ਵਿਚ ਚੈਕ ਕਰਨ ਕਿ ਉਸ ਵਿਚ ਕੋਈ ਮੱਕੜੀ ਆਦਿ ਤਾਂ ਨਹੀਂ ਲੱਗੀ ਹੋਈ। ਇਸ ਜ਼ਹਿਰੀਲੀ ਮੱਕੜੀ ਤੋਂ ਪ੍ਰਭਾਵਿਤ ਅੰਗੂਰ ਖਾਨ ਦੇ ਨਾਲ ਤੇਜ਼ ਦਰਦ ਸ਼ੁਰੂ ਹੋ ਜਾਂਦੀ ਹੈ ਅਤੇ ਕਈਆਂ ਦੀ ਚਮੜੀ ਵੀ ਉਧੜਨ ਲਗਦੀ ਹੈ।

Install Punjabi Akhbar App

Install
×