ਨਿਊਜ਼ੀਲੈਂਡ ‘ਚ ਮਸਾਲਾ ਰੈਸਟੋਰੈਂਟ ਵਾਲਿਆਂ 6.9 ਮਿਲੀਅਨ ਡਾਲਰ ਦੀ ਸੰਪਤੀ ਸੀਲ

ਨਿਊਜ਼ੀਲੈਂਡ ਦੇ ਵੱਖ-ਵੱਖ ਹਿਸਿਆਂ ਵਿਚ ਮਸਾਲਾ ਰੈਸਟੋਰੈਂਟ ਨਾਂਅ ਦੀ ਫੂਡ ਚੇਨ ਚਲਾ ਰਹੇ ਇਕ ਪਰਿਵਾਰਕ ਗਰੁੱਪ ਦੀਆਂ 33 ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਨੂੰ ਹਾਈਕੋਰਟ ਆਕਲੈਂਡ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਹ ਹੁਕਮ 10 ਦਸੰਬਰ 2015 ਨੂੰ ਜਾਰੀ ਹੋਏ ਸਨ, ਪਰ ਜਨਤਕ ਤੌਰ ਉਤੇ ਅੱਜ ਐਲਾਨ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਪਰਿਵਾਰ ਨੂੰ ਬਿਨਾਂ ਅਗਾਊਂ ਚੇਤਾਵਨੀ ਦਿੱਤਿਆ ਅਦਾਲਤੀ ਹੁਕਮਾਂ ਨੂੰ ਤਾਮੀਰ ਕਰਵਾਉਣ ਲਈ ਅਰਜ਼ੀ ਦਿੱਤੀ ਸੀ। ਜਾਇਦਾਦ ਦੀ ਕੀਮਤ 6.9 ਮਿਲੀਅਨ ਤੋਂ ਜਿਆਦਾ ਹੈ ਜਦ ਕਿ ਸੇਫ ਡਿਪੋਜਟ ਬਾਕਸ ਵੈਸਟ ਪੈਕ ਅਤੇ ਐਨ. ਜ਼ੈਡ. ਮਿੰਟ ਦੇ ਕਬਜੇ ਵਿਚ ਹਨ। ਪਿਛਲੇ ਸਾਲ ਰੈਸਟੋਰੈਂਟ ਮਾਲਕਾਂ ਉਤੇ ਇਹ ਦੋਸ਼ ਲੱਗੇ ਸਨ ਕਿ ਉਨ੍ਹਾਂ 2.64 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਆਪਣੇ ਕਰਮਚਾਰੀਆਂ ਨੂੰ ਦਿੱਤਾ ਹੈ। ਇਸ ਸਬੰਧੀ ਜੋਤੀ ਜੈਨ (42) ਨੂੰ 11 ਮਹੀਨਿਆਂ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਸੀ ਅਤੇ ਰਾਜਵਿੰਦਰ ਗਰੇਵਾਲ ਨੂੰ 4.5 ਮਹੀਨਿਆਂ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ। ਜੋਤੀ ਜੈਨ ਜੋ ਕਿ ਆਪ੍ਰੇਸ਼ਨਲ ਮੈਨੇਜਰ ਸੀ, ਨੇ ਵੱਖ-ਵੱਖ ਕੰਪਨੀਆਂ ਬਣਾ ਕੇ ਜਿਆਦਾਤਰ ਜਾਇਦਾਦਾਂ ਖਰੀਦੀਆਂ ਹਨ। ਇਹ ਸਾਰੀਆਂ ਇਸੇ ਪਰਿਵਾਰ ਦੇ ਇਰਦ-ਗਿਰਦ ਅਤੇ ਮਾਸਾਲਾ ਗਰੁੱਪ ਨਾਲ ਸਬੰਧਿਤ ਸਨ। ਹਫਤਾਵਾਰੀ ਮੀਟਿੰਗ ਵਿਖੇ ਮਸਾਲਾ ਦੇ ਮਾਲਕਾਂ ਦੇ ਘਰ ਹੁੰਦੀ ਸੀ, ਜਿਥੇ ਸਾਰਾ ਕੈਸ਼ ਵੀ ਜਮਾ ਕਰਵਾਇਆ ਜਾਂਦਾ ਸੀ।

Install Punjabi Akhbar App

Install
×