ਲਾਕਡਾਊਨ-3 ਤੇ ਲੋਕਾਂ ਦਾ ਪਹਿਲਾ ਕੰਮ -ਸਵੇਰੇ-ਸਵੇਰੇ ਹੀ ਫਾਸਟ ਫੂਡ ਅਤੇ ਟੇਕ-ਅਵੇਅ ਕੌਫੀ ਸ਼ਾਪਾਂ ’ਤੇ ਲੱਗੀਆਂ ਲਾਈਨਾਂ

ਔਕਲੈਂਡ :-ਔਕਲੈਂਡ ਅਤੇ ਨਾਰਥਲੈਂਡ ਨੂੰ ਛੱਡ ਕੇ ਬਾਕੀ ਦੇਸ਼ ਦੇ ਵਿਚ ਲਾਕਡਾਊਨ-3 ਬੀਤੀ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਲੋਕਾਂ ਨੇ ਪਿਛਲੀ ਰਾਤ ਹੀ ਸ਼ਾਇਦ ਸਕੀਮਾਂ ਬਣਾ ਲਈਆਂ ਸਨ ਕਿ ਸਵੇਰੇ ਕੌਫੀ ਕਿੱਥੇ ਪੀਣ ਜਾਣਾ ਹੈ ਅਤੇ ਫਾਸਟ ਫੂਡ ਕਿੱਥੋਂ ਲੈਣਾ ਹੈ। ਅੱਜ ਸਵੇਰ 6.30 ਤੋਂ ਹੀ ਵੱਖ-ਵੱਖ ਫਾਸਟ ਫੂਡਾਂ ਉਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਡ੍ਰਾਈਵ ਥਰੂਅ ਦੇ ਵਿਚ ਕਾਰਾਂ ਦੀ ਗਿਣਤੀ ਲੰਬੀ ਹੁੰਦੀ ਜਾ ਰਹੀ ਹੈ। ਅੱਜ ਲੈਵਲ-3 ਦੇ ਵਿਚ ਲੋਕ ਸਪਰਸ਼ ਮੁਕਤ ਖਰੀਦੋ ਫਰੋਖਤ ਕਰ ਸਕਦੇ ਹਨ। ਮੈਕਡੋਨਲ, ਕੇ. ਐਫ. ਸੀ. ਬਰਗਰ ਕਿੰਗ, ਪੀਜ਼ਾ ਹੱਟ ਅਤੇ ਹੋਰ ਇਸ ਤਰ੍ਹਾਂ ਦੇ ਫਾਸਟ ਫੂਡ ਸਟੋਰਾਂ ਉਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਅੱਜ ਵੇਖਣ ਨੂੰ ਮਿਲ ਰਹੀਆਂ ਹਨ।

Install Punjabi Akhbar App

Install
×