ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਵੱਲੋਂ ਭਾਰਤੀ ਆਟੋ ਰਿਕਸ਼ਾ ਡ੍ਰਾਈਵਰਾਂ ਨੂੰ ਔਰਤਾਂ ਦੀ ਇਜ਼ੱਤ ਕਰਨ ਦੀਆਂ ਕਲਾਸਾਂ ਦੀ ਖਬਰ ਨਸ਼ਰ

NZ PIC 30 Dec-1
ਨਵੀਂ ਦਿੱਲੀ ਵਿਖੇ ਆਏ ਦਿਨ ਜਬਰ ਜਨਾਹ ਦੀਆਂ ਖਬਰਾਂ ਦੇ ਬਾਅਦ ਸਰਕਾਰ ਨੇ ਨਵੀਂ ਦਿੱਲੀ ਦੇ ਲਗਪਗ 1,20000 ਆਟੋ ਰਿਕਸ਼ਾ ਡ੍ਰਾਈਵਰਾਂ ਦੇ ਲਈ ਕੁਝ ਸਮਾਜਿਕ ਜਥੇਬੰਦੀਆਂ ਦੇ ਨਾਲ ਰਲ ਕੇ ਖਾਸ ਸਿੱਖਲਾਈ ਕੈਂਪ ਲਾਇਆ ਹੈ, ਜਿਸ ਦਾ ਮਕਸਦ ਆਟੋ ਰਿਕਸ਼ਾ ਦੇ ਵਿਚ ਮਹਿਲਾ ਸਵਾਰੀਆਂ ਨਾਲ ਇੱਜਤ ਨਾਲ ਪੇਸ਼ ਆਉਣ ਬਾਰੇ ਜਾਣਕਾਰੀ ਹੈ। ਇਸ ਖਬਰ ਨੂੰ ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਨੇ ਟੀ.ਵੀ. ਉਤੇ ਪ੍ਰਸਾਰਿਤ ਕਰਕੇ ਇਕ ਤਰ੍ਹਾਂ ਦੇ ਨਾਲ ਇਥੇ ਵਸਦੇ ਡ੍ਰਾਈਵਰ ਭਾਈਚਾਰੇ ਨੂੰ ਅਸਿੱਧੇ ਤੌਰ ‘ਤੇ ਨਸੀਹਤ ਦਿੱਤੀ ਲਗਦੀ ਹੈ। ਭਾਵੇਂ ਨਿਊਜ਼ੀਲੈਂਡ ਦੇ ਵਿਚ ਇਸ ਤਰ੍ਹਾਂ ਦੀ ਕੋਈ ਖਾਸ ਘਟਨਾ ਡ੍ਰਾਈਵਰੀ ਦਾ ਕਿੱਤਾ ਕਰਦਿਆਂ ਨਾਲ ਨਹੀਂ ਵਾਪਰੀ ਫਿਰ ਵੀ ਇਕ ਦੋ ਅਜਿਹੇ ਕੇਸ ਹੋਏ ਹਨ ਜਿਨ੍ਹਾਂ ਦੇ ਵਿਚ ਭਾਰਤੀ ਨਿੱਜੀ ਕਾਰ ਚਾਲਕ ਸ਼ਾਮਿਲ ਰਹੇ ਹਨ। ਖਬਰ ਦੇ ਸਿਰਲੇਖ ਵਿਚ ਕਿਹਾ ਗਿਆ ਹੈ ਕਿ ‘ਭਾਰਤੀ ਡ੍ਰਾਈਵਰਾਂ ਲਈ ਔਰਤਾਂ ਦੀ ਇਜ਼ੱਤ ਕਰਨ ਦਾ ਕੋਰਸ’।
ਨਵੀਂ ਦਿੱਲੀ ਵਿਖੇ ਰੋਜ਼ਾਨ ਲਗਪਗ 150 ਰਿਕਸ਼ਾ ਚਾਲਕਾਂ ਦੇ ਲਈ ਇਹ ਟ੍ਰੇਨਿੰਗ ਚੱਲ ਰਹੀ ਹੈ ਅਤੇ ਲਗਪਗ 1,20,00 ਰਿਕਸ਼ਾ ਚਾਲਕਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਣੀ ਹੈ। ਜਿਸ ਦੇ ਕੋਲ ਇਸ ਟ੍ਰੇਨਿੰਗ ਤੋਂ ਬਾਅਦਾ ਦਾ ਸਰਟੀਫਿਕੇਟ ਹੋਵੇਗਾ ਉਹ ਹੀ ਆਟੋ ਰਿਕਸ਼ਾ ਚਲਾ ਸਕੇਗਾ।

Install Punjabi Akhbar App

Install
×