‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਵੱਲੋਂ “8 ਵੀਕਐਂਡ” – ਅਕਤੂਬਰ-ਨਵੰਬਰ ਖੇਡਾਂ ਈ ਖੇਡਾਂ

ਪਾਪਾਕੁਰਾ, ਫਲੈਟਬੁੱਸ਼, ਪੁੱਕੀਕੋਹੀ, ਹਮਿਲਟਨ, ਟੌਰੰਗਾ, ਪਾਪਾਮੋਆ, ਹੇਸਟਿੰਗ ਖੇਡ ਮੇਲਿਆਂ ਸਬੰਧੀ ਪੋਸਟਰ ਜਾਰੀ

ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਹੋਵੇਗਾ ਆਖਰੀ ਸੰਗਮ

(ਆਕਲੈਂਡ)- ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵਾਲੇ ਕਬੱਡੀ ਸੀਜ਼ਨ ਸ਼ੁਰੂ ਹੁੰਦਿਆਂ ਹੀ ਖੇਡ ਕਲੱਬਾਂ ਅਤੇ ਖਿਡਾਰੀਆਂ ਦੇ ਵਿਚ ਖੇਡ ਕੈਲੰਡਰ ਜਾਰੀ ਕਰਕੇ ਪੂਰਾ ਜੋਸ਼ ਭਰ ਦਿੰਦੇ ਹਨ। ਅੱਜ ਫਿਰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਆਪਣਾ ਰੰਗਦਾਰ ਕੈਲੰਡਰ ਵੀ ਜਾਰੀ ਕਰ ਦਿੱਤਾ। ਪੋਸਟਰ ਜਾਰੀ ਕਰਨ ਵੇਲੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਮੈਂਬਰ ਸਾਹਿਬਾਨ ਤੇ ਅਹੁਦੇਦਾਰਾਂ ਸਮੇਤ ਬਹੁਤ ਸਾਰੇ ਖੇਡ ਪ੍ਰੇਮੀ ਹਾਜ਼ਿਰ ਸਨ, ਜਿਨ੍ਹਾਂ ਵਿਚ ਪਿ੍ਰਤਪਾਲ ਸਿੰਘ ਗਰੇਵਾਲ, ਜਗਦੇਵ ਸਿੰਘ ਜੱਗੀ, ਹਰਪ੍ਰੀਤ ਸਿੰਘ ਗਿੱਲ ਰਾਇਸਰ, ਵਰਿੰਦਰ ਸਿੰਘ ਬਰੇਲੀ, ਜੱਸਾ ਬੋਲੀਨਾ, ਤੀਰਥ ਸਿੰਘ ਅਟਵਾਲ, ਮੰਗਾ ਭੰਡਾਲ, ਰਾਣਾ ਹੈਰੀ, ਜਿੰਦੀ ਮੁਟੱਡਾ, ਚਰਨਜੀਤ ਸਿੰਘ ਦੁੱਲਾ, ਅਵਤਾਰ ਸਿੰਘ ਤਾਰੀ, ਰਣਜੀਤ ਰਾਏ, ਵਰਿੰਦਰ ਸਿੱਧੂ, ਹਰਬੰਸ ਸਿੰਘ ਸੰਘਾ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਿਰ ਸਨ।

ਇਸ ਜਾਰੀ ਪੋਸਟਰ ਅਨੁਸਾਰ ਅਨੁਸਾਰ 2 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਵੱਖ-ਵੱਖ ਥਾਂ ਖੇਡ ਟੂਰਨਾਮੈਂਟ ਹੋਣਗੇ ਅਤੇ ਆਖਰੀ ਸੰਗਮ ਨਿਊਜ਼ੀਲੈਂਡ ਦੀਆਂ ਤੀਜੀਆਂ ਅਤੇ ਚੌਥੀਆਂ ਸਿੱਖ ਖੇਡਾਂ ਦੇ ਵਿਚ ਹੋਵੇਗਾ। ਪੂਰੇ 8 ਵੀਕੈਂਡ ਖੇਡਾਂ ਹੀ ਖੇਡਾਂ ਹਨ। 2 ਅਕਤੂਬਰ ਨੂੰ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਟੌਰੰਗਾ, 9 ਅਕਤੂਬਰ ਨੂੰ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼, 16 ਅਕਤੂਬਰ ਨੂੰ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ, 25 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, 30 ਅਕਤੂਬਰ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ, 6 ਨਵੰਬਰ ਨੂੰ ਸਿੱਖ ਵੌਰੀਅਰਜ਼ ਐਂਡ ਦੋਆਬਾ ਸਪੋਰਟਸ ਕਲੱਬ ਪਾਪਾਕੁਰਾ, 13 ਨਵੰਬਰ ਨੂੰ ਯੂਥ ਕਲੱਬ ਵਾਇਕਾਟੋ ਹਮਿਲਟਨ ਅਤੇ 20 ਨਵੰਬਰ ਨੂੰ ਮਾਲਵਾ ਸਪੋਰਟਸ ੈਂਡ ਕਲਚਰਲ ਕਲੱਬ ਵੱਲੋਂ ਖੇਡ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਖੇਡ ਮੇਲਿਆਂ ਦਾ ਸੰਗਮ ਫਿਰ 26 ਤੇ 27 ਨਵੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਵਿਚ ਹੋਵੇਗਾ। ਇਨ੍ਹਾਂ ਖੇਡ ਮੇਲਿਆਂ ਦੇ ਵਿਚ ਕਬੱਡੀ, ਸੌਕਰ, ਵਾਲੀਵਾਲ, ਵਾਲੀਵਾਲ ਸ਼ੂਟਿੰਗ, ਵੇਟ ਲਿਫਟਿੰਗ, ਬੱਚਿਆਂ ਦੀਆਂ ਖੇਡਾਂ, ਲੇਡੀਜ਼ ਮਿਊਜ਼ੀਕਲ ਚੇਅਰ ਅਤੇ ਹੋਰ ਮਨੋਰੰਜਕ ਖੇਡਾਂ ਵੀ ਹੋਣਗੀਆਂ। ਆਸਟਰੇਲੀਆ ਅਤੇ ਇੰਡੀਆ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਇਨ੍ਹਾਂ ਖੇਡ ਮੇਲਿਆਂ ਦੀ ਸ਼ਾਨ ਬਨਣਗੇ। ਜੇਤੂ ਟੀਮਾ ਨੂੰ ਦਿਲਕਸ਼ ਇਨਾਮ ਤੇ ਜੇਤੂ, ਉਪ ਜੇਤੂ ਕੱਪ ਦਿੱਤੇ ਜਾਣਗੇ।
ਕਬੱਡੀ ਕੁਮੈਂਟੇਟਰ: ਖੇਡ ਮੇਲਿਆਂ ਦੇ ਵਿਚ ਰੌਣਕਾਂ ਭਰਨ ਦੇ ਲਈ ਸਥਾਨਿਕ ਕਬੱਡੀ ਕੁਮੈਂਟੇਟਰਾਂ ਤੋਂ ਇਲਾਵਾ ਇੰਡੀਆ ਤੋਂ ਤਿੰਨ ਰੌਣਕੀ ਕੁਮੈਂਟੇਟੇਰ ਅਮਨ ਲੋਪੋ, ਸੁਖਰਾਜ ਰੋਡੇ ਅਤੇ ਜਸ਼ਨ ਮਹਿਤਾ ਚੌਕ ਵਾਲੇ ਵੀ ਨਵੇਂ-ਨਵੇਂ ਟੋਟਕਿਆਂ ਅਤੇ ਸ਼ਾਇਰੀ ਦੇ ਨਾਲ ਕੁਮੈਂਟੇਰੀ ਕਰਨਗੇ।
ਦਸਤਾਰਬੰਦੀ: ਸਾਰੇ ਖੇਡ ਮੇਲਿਆਂ ਦੇ ਵਿਚ ਦਸਤਾਰ ਬੰਦੀ ਦੀਆਂ 8 ਟੀਮਾਂ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਅਤੇ ਇਕ ਆਸਟਰੇਲੀਆ ਤੋਂ ਵੀ ਪਹੁੰਚੇਗੀ।

Install Punjabi Akhbar App

Install
×