ਨਿਊਜ਼ੀਲੈਂਡ ‘ਚ ਕਬੱਡੀ ਸੀਜ਼ਨ 11 ਤੋਂ ਸ਼ੁਰੂ – ਟਾਈਗਰ ਸਪੋਰਟਸ ਕਲੱਬ ਟੌਰੰਗਾ ਵੱਲੋਂ ਖੁੱਲ੍ਹਾ ਸੱਦਾ

kabaddi
ਨਿਊਜ਼ੀਲੈਂਡ ਦੇ ਵਿਚ ਕਬੱਡੀ ਸੀਜ਼ਨ ਦੀ ਸ਼ੁਰੂਆਤ 11 ਅਕਤੂਬਰ ਨੂੰ ਟੌਰੰਗਾ ਵਿਖੇ ਟਾਈਗਰ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਦੇ ਨਾਲ ਹੋ ਰਹੀ ਹੈ। ਇਸ ਦਿਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਦੇ ਖੇਡ ਮੈਦਾਨ ਵਿਚ ਕਬੱਡੀ, ਵਾਲੀਵਾਲ, ਮਿਊਜ਼ੀਕਲ ਚੇਅਰ ਅਤੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਜਾਣੀਆਂ ਹਨ। ਪ੍ਰਬੰਧਕਾਂ ਵੱਲੋਂ ਨਿਊਜ਼ੀਲੈਂਡ ਵਸਦੇ ਸਾਰੇ ਖੇਡ ਪ੍ਰੋਮੋਟਰਾਂ, ਨਵੇਂ-ਪੁਰਾਣੇ ਖਿਡਾਰੀਆਂ ਅਤੇ ਕਬੱਡੀ ਦੇ ਸ਼ੁੱਭ ਚਿੰਤਕਾਂ ਨੂੰ ਖੇਡ ਭਾਵਨਾ ਦੇ ਨਾਲ ਭਰਪੂਰ ਹੋ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਮਿਲਵਰਤਨ ਦੇ ਨਾਲ ਮਾਂ ਖੇਡ ਕਬੱਡੀ ਦਾ ਹੋਰ ਵਿਕਾਸ ਕੀਤਾ ਜਾਂਦਾ ਰਹੇ। ਸ਼ੁੱਕਰਵਾਰ 10 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਹਰ ਟੀਮ ਦੀਆਂ ਐਂਟਰੀਆਂ ਪੁੱਜ ਜਾਣੀਆਂ ਜਰੂਰੀ ਰੱਖੀਆਂ ਗਈਆਂ ਹਨ ਅਤੇ ਸਾਰੇ ਕਬੱਡੀ ਮੈਚ ‘ਐਨ. ਜ਼ੈੱਡ. ਕਬੱਡੀ ਫੈਡਰੇਸ਼ਨ’ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕਰਵਾਏ ਜਾਣਗੇ। ਸਾਰੇ ਦਰਸ਼ਕਾਂ ਨੂੰ ਇਸ ਖੇਡ ਟੂਰਨਾਮੈਂਟ ਦੇ ਵਿਚ ਪਹੁੰਚਣ ਦੇ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਐਂਟਰੀਆਂ ਵਾਸਤੇ ਸ. ਦਰਸ਼ਨ ਸਿੰਘ ਨਿੱਜਰ ਹੋਰਾਂ ਨੂੰ ਫੋਨ ਕੀਤਾ ਜਾ ਸਕਦਾ ਹੈ।