ਨਿਧੜਕ ਪੱਤਰਕਾਰ ਬਲਤੇਜ ਪੰਨੂੰ ਨੂੰ ਜ਼ਮਾਨਤ ਮਿਲਣ ‘ਤੇ ਨਿਊਜ਼ੀਲੈਂਡ ਪੱਤਰਕਾਰ ਭਾਈਚਾਰੇ ਵੱਲੋਂ ਸਵਾਗਤ

Baltej Pannuਬੀਤੇ ਸਾਲ 27 ਨਵੰਬਰ ਨੂੰ ਕੈਨੇਡੀਅਨ ਮੂਲ ਦੇ ਨਿਧੜਕ ਪੱਤਰਕਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦ ਨੂੰ ਲੈ ਕੇ ਪਿੰਡ-ਪਿੰਡ ਜਾਗੂਰਿਕਤਾ ਦਾ ਹੋਕਾ  ਦੇ ਰਹੇ ਸ੍ਰੀ ਬਲਤੇਜ ਪੰਨੂੰ ਨੂੰ ਕੁਝ ਸੰਗੀਨ ਦੋਸ਼ਾਂ ਅਧੀਨ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਤਕਰੀਬਨ ਦੋ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਬੀਤੇ ਕੱਲ੍ਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਇਸ ਖਬਰ ਦੇ ਨਾਲ ਜਿੱਥੇ ਪੂਰੇ ਪ੍ਰਵਾਸੀ ਪੰਜਾਬੀਆਂ ਅਤੇ ਵਿਦੇਸ਼ੀ ਪੰਜਾਬੀ ਮੀਡੀਆ ਕਰਮੀਆਂ ਦੇ ਵਿਚ ਜਿੱਤ ਵਰਗੀ ਭਾਵਨਾ ਪੈਦਾ ਹੋਈ ਹੈ ਉਥੇ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਅਤੇ ਪੰਜਾਬ ਦਾ ਜ਼ਿਕਰ ਅਤੇ ਫਿਕਰ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਵੀ ਇਸ ਜ਼ਮਾਨਤ ਦਾ ਸਵਾਗਤ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਦਾ ਧੰਨਵਾਦ। ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਰੰਧਾਵਾ, ਸ. ਗੁਰਸਿਮਰਨ ਸਿੰਘ ਮਿੰਟੂ, ਰੇਡੀਓ ਹਮ ਐਫ. ਐਮ. ਤੋਂ ਸ. ਬਿਕਰਮਜੀਤ ਸਿੰਘ ਮਟਰਾਂ, ਕੂਕ ਤੋਂ ਸ. ਅਮਰਜੀਤ ਸਿੰਘ, ਪੰਜਾਬ ਐਕਸਪ੍ਰੈਸ ਤੋਂ ਸ. ਜੁਗਰਾਜ ਮਾਨ. ਐਨ.ਜ਼ੈਡ. ਤਸਵੀਰ ਤੋਂ ਸ੍ਰੀ ਨਰਿੰਦਰ ਸਿੰਗਲਾ, ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ, ਨੱਚਦਾ ਪੰਜਾਬ ਤੋਂ ਸ. ਅਮਰੀਕ ਸਿੰਘ, ਕੀਵੀ.ਟੀ.ਵੀ. ਤੋਂ ਸ. ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਤਰਨਦੀਪ ਸਿੰਘ ਦਿਓਲ ਸਮੇਤ ਹੋਰ ਕਈ ਮੀਡੀਆ ਕਰਮੀਆਂ ਨੇ ਇਕ ਸੰਸਥਾ ਵਾਂਗ ਕੰਮ ਕਰ ਰਹੇ ਪੱਤਰਕਾਰ ਬਲਤੇਜ ਪੰਨੂ ਦੀ ਹੋਈ ਰਿਹਾਈ ਦਾ ਸਵਾਗਤ ਕੀਤਾ ਹੈ। ਨਵੰਬਰ ਮਹੀਨੇ ਤੋਂ ਸ਼ੋਸ਼ਲ ਮੀਡੀਆ ਉਤੇ ਪੰਨੂੰ ਜੀ ਦੀ ਕੋਈ ਪੋਸਟ ਨਜ਼ਰ ਨਹੀਂ ਸੀ ਪੈ ਰਹੀ ਅਤੇ ਵਿਦੇਸ਼ੀ ਲੋਕ ਉਸਦੀਆਂ ਪੰਜਾਬ ਪ੍ਰਤੀ ਖਬਰਾਂ ਦੀ ਉਡੀਕ ਵਿਚ ਰਹਿੰਦੇ ਸਨ। ਉਨ੍ਹਾਂ ਦੀ ਰਿਹਾਈ ਬਾਅਦ ਦੁਬਾਰਾ ਆਸ ਬੱਝ ਗਈ ਹੈ ਕਿ ਉਹ ਫਿਰ ਆਪਣੀਆਂ ਬੇਬਾਕ ਕਹਾਣੀਆਂ ਤੇ ਖਬਰਾਂ ਲੋਕਾਂ ਨਾਲ ਸਾਂਝੀਆਂ ਕਰਨਗੇ। ਵਰਨਣਯੋਗ ਹੈ ਕਿ ਸ੍ਰੀ ਬਲਤੇਜ ਪੰਨੂੰ ਹਰ ਸ਼ਨਿਚਰਵਾਰ ਨੂੰ ਰੇਡੀਓ ‘ਹਮ ਐਫ. ਐਮ.’ ਉਤੇ ਲਾਈਵ ਖਬਰਾਂ ਪੇਸ਼ ਕਰਦੇ ਹੁੰਦੇ ਸਨÎ।

Install Punjabi Akhbar App

Install
×