ਕਾਨੂੰਨੀ ਘੋਸ਼ਨਾਵਾਂ ਦੀ ਜ਼ਰੂਰਤ ਹੈ? ਨਿਊਜ਼ੀਲੈਂਡ ਤੋਂ ਆਸਟਰੇਲੀਆ ਪੱਕੇ ਜਾ ਵਸੇ ਸ. ਜਤਿੰਦਰ ਸਿੰਘ ਬਣੇ ‘ਮੈਰਿਜ ਸੈਲੀਬ੍ਰੰਟ’

ਕਾਗਜ਼ ਪੱਤਰਾਂ ਨੂੰ ਕਰ ਸਕਣਗੇ ਤਸਦੀਕ ਤੇ ਕਾਨੂੰਨੀ ਵਿਆਹ

(ਆਕਲੈਂਡ):-ਆਸਟਰੇਲੀਆ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸ. ਜਤਿੰਦਰ ਸਿੰਘ ਜੋ ਕਿ ਪਟਿਆਲਾ ਤੋਂ 2008 ਦੇ ਵਿਚ ਨਿਊਜ਼ੀਲੈਂਡ ਆਏ ਸਨ ਨੇ ਇਥੇ ਵੀ ਕਈ ਤਰ੍ਹਾਂ ਦੇ ਰਿਕਾਰਡ ਬਣਾ ਕੇ ਭਾਰਤੀ ਭਾਈਚਾਰੇ ਦਾ ਨਾਂਅ ਚਮਕਾਇਆ ਸੀ, ਨੇ ਹੁਣ ਆਸਟਰੇਲੀਆ ਵਿਖੇ ਵੀ ਆਪਣਾ ਇਹ ਸਫਰ ਜਾਰੀ ਰੱਖਿਆ ਹੋਇਆ ਹੈ। ਉਹ  2019 ਦੇ ਵਿਚ ਮੈਲਬੌਰਨ ਆਸਟਰੇਲੀਆ ਚਲੇ ਗਏ ਸਨ। ਆਸਟਰੇਲੀਅਨ ਸਰਕਾਰ ਦੇ ਮੈਰਿਜ ਲਾਅ ਅਤੇ ਸੈਲੀਬ੍ਰੰਟਸ ਸੈਕਸ਼ਨ ਨੇ ਉਨ੍ਹਾਂ ਦੀ ‘ਕਾਮਨਵੈਲਥ ਮੈਰਿਜ਼ ਸੈਲੀਬ੍ਰੰਟ ਰਜਿਟ੍ਰੇਸ਼ਨ’ ਕਰਦਿਆਂ ਖੁਸ਼ੀ ਜ਼ਾਹਿਰ ਕੀਤੀ ਹੈ।  ਉਨ੍ਹਾਂ ਦੀ ਇਹ ਨਿਯੁਕਤੀ 10 ਮਾਰਚ 2023 ਤੋਂ ਸ਼ੁਰੂ ਹੋਈ ਹੈ ਤੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਨੰਬਰ ਅਲਾਟ ਕਰ ਦਿੱਤਾ ਗਿਆ ਹੈ। ਮੈਰਿਜ਼ ਸੈਲੀਬ੍ਰੰਟ ਹੁੰਦਿਆਂ ਉਹ ਭਾਰਤੀ ਭਾਈਚਾਰੇ ਲਈ ਅੱਗੇ ਲਿਖੀਆਂ ਸੇਵਾਵਾਂ ਦੇਣਗੇ ਜਿਵੇਂ ਨਿਜੀ ਕਾਗਜ਼ ਤਸਦੀਕ ਕਰਨੇ, ਹਲਫੀਆ ਬਿਆਨ, ਕਾਰੋਬਾਰੀ ਕਾਗਜ਼ ਪੱਤਰ ਤੇ ਘੋਸ਼ਣਾਵਾਂ ਤੇ ਕਾਨੂਨੀ ਵਿਆਹ ਵਰਗੀਆਂ। ਸੋ ਇਨ੍ਹਾਂ ਸੇਵਾਵਾਂ ਦੀ ਜਰੂਰਤ ਹੋਵੇ ਤਾਂ  ਉਨ੍ਹਾਂ ਦੇ ਨਾਲ ਸੰਪਰਕ ਕਰਨ ਦੇ ਲਈ ਫੋਨ ਨੰਬਰ 0061 411 646 800 ਉਤੇ ਸੰਪਰਕ ਕੀਤਾ ਜਾ ਸਕਦਾ ਹੈ।