ਇਥੇ ਇਕ ਭਾਰਤੀ ਮਾਲਕੀ ਵਾਲੇ ਅਤੇ ਸਿੱਖਿਆ ਮੰਤਰਾਲੇ ਅਨੁਸਾਰ ਕੈਟਾਗਿਰੀ ਵੱਨ ਅਧੀਨ ਆਉਂਦੇ ਸਿੱਖਿਆ ਕੇਂਦਰ ‘ਨਿਊਜ਼ੀਲੈਂਡ ਇੰਸਟੀਚਿਊਟਪ ਆਫ ਟੈਕਨੀਕਲ ਟ੍ਰੇਨਿੰਗ’ ਮੈਨੁਕਾਓ ਸ਼ਹਿਰ ਦੇ ਵਿਦਿਆਰਥੀਆਂ ਨੇ ਅੱਜ ਪਹਿਲੀ ਵਾਰ ਇਕ ‘ਸਪੈਸ਼ਲ ਬਿਜ਼ਨਸ ਈਵੈਂਟ’ ਦਾ ਆਯੋਜਨ ਕੀਤਾ। ਇਸ ਸੈਮੀਨਾਰ ਨੁਮਾ ਸਮਾਗਮ ਦੇ ਵਿਚ ਮਹਿਮਾਨ ਸਪੀਕਰ ਦੇ ਤੌਰ ‘ਤੇ ਡਾ. ਗਿਲੀਅਨ ਸਟੀਵਾਰਟ ਡਾਇਰੈਕਟਰ ਕੋ-ਕ੍ਰੇਏਸ਼ਨਜ਼ ਲਿਮਟਿਡ ਸ਼ਾਮਿਲ ਹੋਈ। ਸੈਮੀਨਾਰ ਦੇ ਆਰੰਭ ਵਿਚ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਕੁਲਬੀਰ ਸਿੰਘ ਨੇ ਆਏ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਾਲਜ ਦੇ ਅਕੈਡਮਿਕ ਮੈਨੇਜਰ ਮਿਸਟਰ ਇੰਗਲੈਂਡ ਨੇ ਵਿਦਿਆਰਥੀਆਂ ਨੂੰ ‘ਬਿਜ਼ਨਸ ਦੇ ਨਿਰੰਤਰ ਪ੍ਰਵਾਹ’ ਦੇ ਵਿਸ਼ੇ ਉਤੇ ਆਪਣੀ-ਆਪਣੀ ਪੇਸ਼ਕਾਰੀ ਪ੍ਰਾਜੈਕਟਰ ਉਤੇ ਦੇਣ ਲਈ ਕਿਹਾ। ਮਿਸ ਕੁਲਰੀਤ, ਸੁਨੀਲ, ਪ੍ਰਸ਼ਾਂਤ, ਸੁਰਭੀ, ਨਵਨੀਤ ਅਤੇ ਹਰਮਨਪ੍ਰੀਤ ਨੇ ਕ੍ਰਮਵਾਰ ਸਸਟੇਨੇਬਿਲਟੀ, ਸਸਟੇਨੇਬਿਲਟੀ ਪ੍ਰੈਕਟਿਸ ਇਨ ਨਿਊਜ਼ੀਲੈਂਡ, ਬਜ਼ਨਸ ਪਲੈਨ, ਸਟਰੱਕਚਰ ਅਤੇ ਨੈਟਵਰਕ, ਐਕਟਰ ਇਨ ਬਿਜ਼ਨਸ, ਵੇਸਟੇਜ਼, ਈਮਿਸ਼ਨ ਅਤੇ ਸਬੰਧਿਤ ਹੋਰ ਪਹਿਲੂਆਂ ਉਤੇ ਪ੍ਰਜੈਂਟੇਸ਼ਨ ਪੇਸ਼ ਕੀਤੀ। ਮਹਿਮਾਨ ਸਪੀਕਰ ਡਾ. ਗਿਲੀਅਨ ਨੇ ਆਪਣੇ ਸੰਬੋਧਨ ਵਿਚ ਪਹਿਲਾਂ ਆਪਣੀ ਪੜ੍ਹਾਈ ਬਾਰੇ ਦੱਸਿਆ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਬਿਜ਼ਨਸ ਨੂੰ ਨਿਰੰਤਰ ਚਲਾਉਣ ਵਾਸਤੇ ਕਿਹੜੀਆਂ-ਕਿਹੜੀਆਂ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਲਾਗਤ ਘਟਾਉਣ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕੁੱਲ ਮਿਲਾ ਕੇ ਇਹ ਸਮਾਗਮ ਜਿੱਥੇ ਨਵੇਂ ਵਿਦਿਆਰਥੀਆਂ ਨੂੰ ਬਿਜ਼ਨਸ ਵਰਗੇ ਵਿਸ਼ੇ ਉਤੇ ਹੋਰ ਕੰਮ ਕਰਨ ਲਈ ਪ੍ਰੇਰਿਤ ਕਰ ਗਿਆ ਉਥੇ ਨਵੇਂ ਵਿਦਿਆਰਥੀਆਂ ਨੂੰ ਵੀ ਇਸ ਤੋਂ ਕਈ ਕੁਝ ਸਿੱਖਣ ਨੂੰ ਮਿਲਿਆ। ਅੱਜ ਦੇ ਸਮਾਮਗ ਵਿਚ ਇਮੀਗ੍ਰੇਸ਼ਨ ਅਡਵਾਈਜਰ ਸੰਨੀ ਸਿੰਘ, ਜਗਜੀਤ ਸਿੰਘ ਸਿੱਧੂ, ਗੁਰਜਿੰਦਰ ਸਿੰਘ ਘੁੰਮਣ, ਜਯੋਤੀ ਅਰੋੜਾ, ਮੈਡਮ ਗੁਰਪ੍ਰੀਤ ਕੌਰ, ਅਮਰ ਮਨਚੰਦਾ ਸਮੇਤ ਕਈ ਹੋਰ ਪਤਵੰਤੇ ਹਾਜ਼ਿਰ ਸਨ।