ਦੇਸ਼ ਦੇ ਗਵਰਨਰ ਨੂੰ ਆ ਕੇ ਕਰਨਾ ਹੁੰਦਾ ਹੈ ਸੂਚਿਤ
(ਆਕਲੈਂਡ):-ਬੀਤੀ 8 ਸਤੰਬਰ ਨੂੰ ਭਾਰਤ ਸਰਕਾਰ ਵੱਲੋਂ ਨਿਊਜ਼ੀਲੈਂਡ ਲਈ ਨਵੀਂ ਹਾਈ ਕਮਿਸ਼ਨਰ ਵਜੋਂ ਸ੍ਰੀਮਤੀ ਨੀਤਾ ਭੂਸ਼ਣ ਦੀ ਨਿਯੁਕਤੀ ਕੀਤੀ ਗਈ ਸੀ। ਉਹ ਕੁਝ ਦਿਨ ਪਹਿਲਾਂ ਰਾਜਧਾਨੀ ਵਲਿੰਗਟਨ ਸਥਿਤ ਦਫਤਰ ਉਤੇ ਪੁੱਜ ਗਏ ਸਨ। ਸਰਕਾਰੀ ਪ੍ਰਕ੍ਰਿਆ ਪੂਰੀ ਕਰਨ ਵਾਸਤੇ ਉਨ੍ਹਾਂ ਨਿਊਜ਼ੀਲੈਂਡ ਸਰਕਾਰ ਨੂੰ ਗਵਰਨਰ ਜਨਰਲ ਰਾਹੀਂ ਆਪਣਾ ਪ੍ਰਮਾਣ ਪੱਤਰ ਦੇ ਕੇ ਸੂਚਿਤ ਕਰਨਾ ਹੁੰਦਾ ਹੈ। ਅੱਜ ਇਸੇ ਸਬੰਧ ਦੇ ਵਿਚ ਨਿਊਜ਼ੀਲੈਂਡ ਦੀ ਨਵ ਨਿਯੁਕਤ ਪਹਿਲੀ ਭਾਰਤੀ ਮਹਿਲਾ ਰਾਜਦੂਤ ਸ੍ਰੀਮਤੀ ਨੀਤਾ ਭੂਸ਼ਣ ਨੇ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕੀਰੋ ਨਾਲ ਗਵਰਨਰ ਹਾਊਸ ਵਿਖੇ ਮੀਟਿੰਗ ਕੀਤੀ। ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੂੰ ਫੌਜ ਦੀ ਟੁਕੜੀ ਨੇ ‘ਗਾਰਡ ਆਫ ਆਨਰ’ ਕੀਤਾ। ਮਾਓਰੀ ਮੂਲ ਦੀਆਂ ਰਸਮਾਂ ਮੁਤਾਬਿਕ ਉਨ੍ਹਾਂ ਦਾ ਸਵਾਗਤ ਕੀਤਾ ਗਿਆ।