ਨਿਊਜ਼ੀਲੈਂਡ ਦੇ ਵਿਚ ਭਾਰਤੀ ਰੈਸਟੋਰੈਂਟ ਚਲਾ ਰਹੇ ਇਕ ਇਕ ਸਮੂਹ ਨੂੰ 66000 ਡਾਲਰ ਦਾ ਜ਼ੁਰਮਾਨਾ

ਨਿਊਜ਼ੀਲੈਂਡ ਦੇ ਵਿਚ ਮਸਾਲਾ ਰੈਸਟੋਰੈਂਟਾਂ ਦੀ ਫੂਡ ਚੇਨ ਰਹੇ ਪ੍ਰਬੰਧਕਾਂ ਨੂੰ ਇਥੇ ਦੇ ਲੇਬਰ ਵਿਭਾਗ ਵੱਲੋਂ ਕਾਮਿਆਂ ਦੀ ਤਨਖਾਹ ਆਦਿ ਦਾ ਪੂਰਾ ਹਿਸਾਬ-ਕਿਤਾਬ ਨਾ ਰੱਖਣ ਦੇ ਦੋਸ਼ ਅਧੀਨ 66000 ਡਾਲਰ ਦਾ ਜ਼ੁਰਮਾਨਾ ਕੀਤਾ ਹੈ। ਛਪੀਆਂ ਖਬਰਾਂ ਮੁਤਾਬਿਕ ਪਿਛਲੇ ਸਾਲ 16 ਮਈ ਨੂੰ ਇਕ ਲੇਬਰ ਇੰਸਪੈਕਟਰ ਨੇ 8 ਜਗ੍ਹਾ ਮਸਾਲਾ ਰੈਸਟੋਰੈਂਟ ਦੇ ਉਤੇ ਜਾਂਚ-ਪੜਤਾਲ ਕੀਤੀ ਸੀ। ਅਧਿਕਾਰੀ ਨੇ 20-21 ਜੂਨ ਤੱਕ ਸਾਰੇ ਕਾਗਜ਼ਾਤ ਆਦਿ ਵਿਖਾਉਣ ਵਾਸਤੇ ਕਿਹਾ ਸੀ, ਪਰ ਇਸ ਤਰੀਕ ਉਤੇ ਕੁਝ ਵੀ ਨਹੀਂ ਵਿਖਾਇਆ ਗਿਆ। ਇਸ ਤੋਂ ਪਹਿਲਾਂ ਕੰਪਨੀ ਦੀ ਨਿਰਦੇਸ਼ਕ ਜੋਤੀ ਜੈਨ ਨੇ ਇਕ ਹਲਫੀਆ ਬਿਆਨ ਦਰਜ ਕਰਵਾ ਕੇ ਕਿਹਾ ਕਿ ਉਸਦਾ ਪਿਤਾ ਇੰਡੀਆ ਵਿਖੇ ਬਿਮਾਰ ਹੈ ਅਤੇ ਉਹ ਚਲੇ ਗਈ। ਉਹ ਵਾਪਿਸ 12 ਜੂਨ ਨੂੰ ਆਈ ਪਰ ਮਿੱਥੀ ਤਰੀਕ ਉਤੇ ਕਾਗਜ਼ਾਤ ਜਮ੍ਹਾਂ ਨਹੀਂ ਕਰਵਾਏ ਤੇ ਕਿਹਾ ਕਿ ਉਹ 28 ਤਰੀਕ ਤੱਕ ਇਕੱਠੇ ਕਰੇਗੀ। ਲਗਪਗ 7 ਵਿਅਕਤੀ ਜਿਹੜੇ ਮਸਾਲਾ ਰੈਸਟੋਰੈਂਟਾਂ ਵਿਚ ਕੰਮ ਕਰਦੇ ਸੀ ਉਨ੍ਹਾਂ ਇਹ ਸ਼ਿਕਾਇਤ ਕੀਤੀ ਹੋਈ ਸੀ। ਜਦੋਂ ਰਿਕਾਰਡ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਕੰਪਨੀਆਂ ਦਾ ਜਿਹੜੀਆਂ ਦਿਵਾਲੀਆਂ ਹੋ ਚੁੱਕੀਆਂ ਸਨ। ਕਾਫੀ ਲੰਮਾ ਸਮਾਂ ਚੱਲੇ ਇਸ ਕੇਸ ਵਿਚ ਆਖਿਰ ਮਸਾਲਾ ਰੈਸਟੋਰੈਂਟ ਵਾਲਿਆਂ ਨੂੰ ਸੂਬਤ ਨਾ ਜੁਟਾ ਪਾਉਣ ‘ਤੇ ਇਹ ਜ਼ੁਰਮਾਨ ਸਹਿਣਾ ਪਿਆ।

Install Punjabi Akhbar App

Install
×