ਵਰਕ ਪਰਮਿਟ ਦਾ ਝਾਂਸਾ ਦੇ ਕੇ ਦੋ ਪੰਜਾਬੀ ਨੌਜਵਾਨਾਂ ਕੋਲੋਂ ਇਕ ਨਿਊਜ਼ੀਲੈਂਡ ਵਾਸੀ ਭਾਰਤੀ ਨੇ ਬ’ਟੋਰੇ ਪੈਸੇ

wvfraudਨਿਊਜ਼ੀਲੈਂਡ ਦੇ ਅਲੈਗਜੈਂਡਰਾ ਖੇਤਰ ਦੇ ਵਿਚ ਰਹਿੰਦੇ ਇਕ ਵਿਅਕਤੀ ਦੀ ਠੱਗੀ ਦਾ ਸ਼ਿਕਾਰ ਹੋਏ ਪੰਜਾਬ ਦੇ ਜਲੰਧਰ ਜ਼ਿਲ੍ਹਾ ਨਾਲ ਸੰਬੰਧਿਤ  ਬਲਜਿੰਦਰ ਸਿੰਘ, ਹਰੀਸ਼ ਕੁਮਾਰ ਅਤੇ ਕੁਝ ਹੋਰ ਨੌਜਵਾਨ ਜੋ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆ ਨਾਲ ਸੰਬੰਧਿਤ ਹਨ, ਨੇ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਵਿਅਕਤੀ ਪੰਜਾਬ ਦੀਆਂ ਅਖਬਾਰਾਂ ਵਿਚ ਅਤੇ ਹੋਰ ਵੀ ਕਈ ਤਰੀਕਿਆਂ ਨਾਲ ਜਾਅਲੀ ਇਸ਼ਤਿਹਾਰ ਦਿੰਦਾਂ ਹੈ, ਜਿਸ ਵਿਚ ਇਹ ਨਿਊਜ਼ੀਲੈਂਡ ਦੀ ਕੰਪਨੀ ਵਿਚ ਪੈਕਿੰਗ, ਹੈਲਪਰਾਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਕਾਮਿਆਂ ਦੀ ਲੋੜ ਦੱਸਦਾ ਹੈ ਅਤੇ ਆਪਣੇ ਫੋਨ ਨੰਬਰ  (0064….904) ਉਤੇ ਸੰਪਰਕ ਕਰਨ ਲਈ ਕਹਿੰਦਾ ਹੈ। ਜਿਸ ਤੋਂ ਬਾਅਦ ਕੁਝ ਬੇਰੁਜ਼ਗਾਰ ਭੋਲੇ-ਭਾਲੇ ਨੌਜਵਾਨ ਇਸ ਦੇ ਝਾਂਸੇ ਵਿਚ ਆ ਕੇ ਇਸ ਨਾਲ ਸੰਪਰਕ ਕਰ ਬੈਠਦੇ ਹਨ ਅਤੇ  ਉਨ੍ਹਾਂ ਨਾਲ ਵਿਸ਼ਵਾਸ਼ ਭਰੀਆਂ ਗੱਲਾਂ ਕਰਦਾ ਹੈ। ਇਹ ਵਿਅਕਤੀ ਉਨ੍ਹਾਂ ਨੂੰ ਵਰਕ ਵੀਜ਼ਾ ‘ਤੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ ਅਤੇ ਲੱਖਾਂ ਵਿਚ ਤਨਖਾਹ ਦਸਦਾ ਹੈ। ਉਸ ਤੋਂ ਬਾਅਦ ਇਹ ਵਿਅਕਤੀ ਉਨ੍ਹਾਂ ਵੱਲੋਂ ਫੋਰਮੈਲਟੀ ਕਰਨ ਲਈ ਉਨ੍ਹਾਂ ਕੋਲੋ ਕੁਝ ਜ਼ਰੂਰੀ ਦਸਤਾਵੇਜ਼, ਫੋਟੋਆਂ ਮੰਗਵਾਉਂਦਾ ਹੈ। ਵੀਜ਼ਾ ਫੀਸ ਲਈ 300 ਡਾਲਰ (ਭਾਰਤੀ ਕਰੰਸੀ ਅਨੁਸਾਰ 28000 ਲਗਪਗ) ਪ੍ਰਤੀ ਵਿਅਕਤੀ ਮੰਗਵਾਉਦਾਂ ਹੈ। ਪੈਸੇ ਪੁੱਜਦੇ ਸਾਰ ਹੀ ਉਨ੍ਹਾਂ ਵਿਅਕਤੀਆਂ ਨੂੰ ਈਮੇਲ ਰਾਹੀਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਨੰਬਰ ਮੇਲ ਕਰਦਾ ਹੈ, ਉਸ ਤੋਂ ਬਾਅਦ ਦੂਸਰੀ ਮੇਲ ਵਿਚ ਉਹ ਉਨ੍ਹਾਂ ਨੂੰ ਭਰੋਸਾ ਦਿੰਦਾ ਹੈ ਕਿ ਤੁਹਾਡਾ ਕੰਮ ਜਲਦ ਤੋਂ ਜਲਦ 30 ਦਿਨਾਂ ਦੇ ਅੰਦਰ ਬਣ ਜਾਵੇਗਾ। ਪਰ ਇਸ ਮੇਲ ਵਿਚ ਦਿੱਤੀ ਹੋਈ ਤਾਰੀਕ ਤੋਂ ਬਾਅਦ ਇਸ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਸੰਪਰਕ ਤੋੜ ਲੈਂਦਾ ਹੈ। ਲੱਖ ਕੋਸ਼ਿਸ਼ ਕਰਨ ‘ਤੇ ਵੀ ਕੋਈ ਜਵਾਬ ਨਹੀਂ ਦਿੰਦਾ।  ਸੰਪਰਕ ਕਰਨ ‘ਤੇ ਆਪਣਾ ਫੋਨ ਵਾਇਸ ਮੇਲ ‘ਤੇ ਲਗਾ ਲੈਂਦਾਂ ਹੈ, ਜਿਸ ਨਾਲ ਇੰਡੀਆ ਤੋਂ ਫੋਨ ਕਰਨ ਵਾਲਿਆਂ ਨੂੰ ਮਹਿੰਗੀ ਕਾਲ ਦਰ ਦੇ ਹਿਸਾਬ ਨਾਲ ਪੈਸੇ ਪੈ ਜਾਂਦੇ ਹਨ। ਜਿਸ ਦੇ ਸਿੱਟੇ ਵਜੋਂ ਕੁਝ ਆਰਥਿਕ ਪੱਖੋਂ ਕਮਜ਼ੋਰ ਨੌਜਵਾਨ ਦਿਮਾਗੀ ਪ੍ਰੇਸ਼ਾਨੀ ਵਿਚ ਆ ਕੇ ਜੀਵਨ ਅਪਸੈਟ ਕਰ ਲੈਂਦੇ ਹਨ।  ਕਈ ਤਾਂ ਮਾਨਸਿਕ ਸੰਤੁਲਨ ਵੀ ਖਰਾਬ ਕਰ ਲੈਂਦੇ ਹਨ।
ਇਸ ਵਿਅਕਤੀ ਦਾ ਨਾਂਅ ਅਤੇ ਪਤਾ ਸਾਰਾ ਕੁਝ ਹੈ ਅਤੇ ਇਸ ਪੱਤਰਕਾਰ ਨੇ ਉਸਨਾਲ ਗੱਲ ਵੀ ਕੀਤੀ ਹੈ। ਪਰ ਉਸ ਨੇ ਚਲਾਕ ਬਣਦਿਆਂ ਕਿਹਾ ਕਿ ਉਸਨੇ ਸਿੱਧੇ ਤੌਰ ‘ਤੇ ਕੋਈ ਪੈਸਾ ਨਹੀਂ ਲਿਆ। ਧੋਖੇ ਦਾ ਸ਼ਿਕਾਰ ਹੋਏ ਮੁੰਡਿਆਂ ਨੇ ਬੈਂਕ ਅਤੇ ਇਮੀਗ੍ਰੇਸ਼ਨ ਨਾਲ ਸੰਪਰਕ ਬਣਾਇਆ ਹੈ ਅਤੇ ਹੋ ਸਕਦਾ ਹੈ ਉਸ ਸਖਸ਼ ਨੂੰ ਸ਼ਰੇਆਮ ਜ਼ਾਹਿਰ ਕੀਤਾ ਜਾਵੇਗਾ।

Install Punjabi Akhbar App

Install
×