‘ਨਿਊਜ਼ੀਲੈਂਡ ਇੰਡੀਅਨ ਫਲੇਮ’ ਸਵੀਟ ਸ਼ਾਪ ਦਾ ਰਸਮੀ ਉਦਘਾਟਨ

NZ PIC  16 May-3 lr. jpgਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੀ ਵਧਦੀ ਆਬਾਦੀ ਜਿੱਥੇ ਗਰੋਸਰੀ ਸਟੋਰਾਂ ਦੇ ਮਾਲਕਾਂ ਉਤੇ ਖੁਸ਼ੀ ਦੀ ਚਮਕ ਲਿਆਂਦੀ ਹੈ ਉਥੇ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਦੇ ਮਾਲਕ ਵੀ ਇਥੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚ ਸਵੀਟ ਸ਼ਾਪਾਂ ਖੋਲ੍ਹ ਕੇ ਉਨ੍ਹਾਂ ਨੂੰ ਹੋਰ ਮਿੱਠਾ ਕਰ ਰਹੇ ਹਨ। ਅੱਜ ਮੈਨੁਰੇਵਾ ਸ਼ਹਿਰ ਨੂੰ ਹੋਰ ਮਿੱਠਾ ਕਰਦਿਆਂ ਸ. ਅਮਰੀਕ ਸਿੰਘ-ਰੀਨਾ ਸਿੰਘ (ਨੱਚਦਾ ਪੰਜਾਬ ਰੇਡੀਓ) ਵਾਲਿਆਂ ਨੇ ਗ੍ਰੇਟ ਸਾਊਥ ਰੋਡ ਉਤੇ ‘ਨਿਊਜ਼ੀਲੈਂਡ ਇੰਡੀਅਨ ਫਲੇਮ’ ਸਵੀਟ ਸ਼ਾਪ ਦਾ ਰਸਮੀ ਉਦਘਾਟਨ ਕੀਤਾ। ਰੀਬਨ ਕੱਟਣ ਦੀ ਰਸਮ ਸ. ਕੰਵਲਜੀਤ ਸਿੰਘ ਬਖਸ਼ੀ, ਸ. ਦਲਜੀਤ ਸਿੰਘ, ਸ. ਸਰਵਣ ਸਿੰਘ ਮਤਾ ਅਜੀਤ ਕੌਰ ਹੋਰਾਂ ਨੇ ਸਾਂਝੇ ਤੌਰ ‘ਤੇ ਕੀਤੀ। ਇਸ ਮੌਕੇ ਜਿੱਥੇ ਭਾਰਤੀ ਕਮਿਊਨਿਟੀ ਤੋਂ ਬਹੁਤ ਸਾਰੇ ਪਤਵੰਤੇ ਹਾਜ਼ਿਰ ਸਨ ਉਥੇ ਪੰਜਾਬੀ ਮੀਡੀਆ ਕਰਮੀ ਵੀ ਪਹੁੰਚੇ ਹੋਏ ਸਨ। ਇਹ ਸਵੀਟ ਸ਼ਾਪ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੀ ਰੱਖੀ ਜਾਵੇਗੀ ਅਤੇ ਇਥੇ ਮਠਿਆਈ ਤੋਂ ਇਲਾਵਾ ਇੰਡੀਅਨ ਕਰ੍ਹੀਜ਼, ਰੋਟੀ, ਚਪਾਤੀ ਅਤੇ ਹੋਰ ਬਹੁਤ ਸਾਰੀਆਂ ਵੰਨਗੀਆਂ ਉਪਲਬਧ ਰਹਿਣਗੀਆਂ। 100 ਕੁ ਵਿਅਕਤੀਆਂ ਦੇ ਬੈਠਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਕ ਵੱਖਰੀ ਤਰਾਂ ਦਾ ਫਰਨੀਚਰ ਲਗਾਇਆ ਗਿਆ ਹੈ ਜੋ ਕਿ ਵੇਖਣਯੋਗ ਹੈ।
ਰਸਮੀ ਉਦਘਾਟਨ ਵੇਲੇ ਸ. ਬਲਬੀਰ ਸਿੰਘ ਪਾਬਲਾ ਡਰੂਰੀ ਫ੍ਰੈਸ਼, ਤੀਰਥ ਸਿੰਘ ਅਟਵਾਲ ਇੰਡੋ ਸਪਾਈਸ, ਸ੍ਰੀ ਸ਼ਿਵ ਗਰਗ, ਮਾਤਾ ਸਤਨਾਮ ਕੌਰ, ਅਵਤਾਰ ਬਸਿਆਲਾ, ਸੁਖਮਿੰਦਰ ਸਿੰਘ, ਸੋਹਣ ਸਿੰਘ, ਅਜੀਤ ਕੌਰ, ਪਾਬਲਾ ਸਾਹਿਬ, ਪਰਮਜੀਤ ਕੌਰ, ਜਸਵਿੰਦਰ ਕੌਰ, ਬੱਚੀ ਮਹਿਕਪ੍ਰੀਤ ਕੌਰ, ਕਾਕਾ ਤਰਨਪ੍ਰੀਤ ਸਿੰਘ ਪੰਜਾਬੀ ਮੀਡੀਆ ਤੋਂ ਅਮਰਜੀਤ ਸਿੰਘ-ਮੈਡਮ ਕੁਲਵੰਤ ਕੌਰ-ਸੁਖਵਿੰਦਰ ਸਿੰਘ ਸੁੱਖ (ਕੂਕ ਸਮਾਚਾਰ), ਬਿਕਰਮਜੀਤ ਸਿੰਘ ਮਟਰਾਂ (ਹਮ ਐਫ. ਐਮ.) ਪਰਮਿੰਦਰ ਸਿੰਘ ਪਾਪਾਟੋਏਟੋÂ-ਜੱਗੀ ਮਾਨ-ਗੁਰਸਿਮਰਨ ਸਿੰਘ ਮਿੰਟੂ (ਰੇਡੀਓ ਸਪਾਈਸ), ਨਰਿੰਦਰ ਸਿੰਗਲਾ (ਐਨ. ਜ਼ੈਡ. ਤਸਵੀਰ) ਅਮਰੀਕ ਸਿੰਘ (ਨੱਚਦਾ ਪੰਜਾਬ), ਮੁਖਤਿਆਰ ਸਿੰਘ ਮਨਪ੍ਰੀਤ ਸਿੰਘ (ਮੀਡੀਆ ਪੰਜਾਬ), ਜਸਪ੍ਰੀਤ ਸਿੰਘ-ਜੁਗਰਾਜ ਮਾਨ (ਪੰਜਾਬ ਐਕਸਪ੍ਰੈਸ), ਬਲਜਿੰਦਰ ਸੋਨੂ, ਤਰਨਦੀਪ ਸਿੰਘ ਦਿਉਲ ਸਮੇਤ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਿਰ ਸਨ।

Install Punjabi Akhbar App

Install
×