ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਈ-ਵੀਜ਼ਾ ਪ੍ਰਣਾਲੀ ਦਾ ਵਿਸਥਾਰ ਕੀਤਾ ਹੈ। ਨਿਊਜ਼ੀਲੈਂਡ ਆਉਣ ਵਾਲੇ ਬਹੁਤੇ ਵਿਦੇਸ਼ੀਆਂ ਨੂੰ ਹੁਣ ਆਪਣਾ ਪਾਸਪੋਰਟ ਅੰਬੈਸੀ ਦੇ ਵਿਚ ਇਸ ਕਰਕੇ ਨਹੀਂ ਭੇਜਣਾ ਹੋਵੇਗਾ ਕਿ ਉਸ ਉਤੇ ਵੀਜ਼ਾ ਸਟਿੱਕਰ ਲੱਗਣਾ ਹੈ। ਸਰਕਾਰ ਨੇ ਈ-ਵੀਜ਼ਾ ਈ-ਮੇਲ ਰਾਹੀਂ ਭੇਜ ਦਿਆ ਕਰਨਾ ਹੈ। ਇਹ ਵੀਜ਼ਾ ਆਨ ਲਾਈਨ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਦਿੱਤਾ ਜਾਇਆ ਕਰੇਗਾ। ਇਹ ਵੀਜ਼ਾ ਸਟੂਡੈਂਟ, ਵਿਜਟਰ ਤੇ ਵਰਕ ਪਰਮਿਟ ਵਾਲਿਆਂ ਵਾਸਤੇ ਖੁੱਲ੍ਹਾ ਹੈ ਜੋ ਕਿ ਨਿਊਜ਼ੀਲੈਂਡ ਦੇ ਵਿਚ ਪਹਿਲਾਂ ਹੀ ਮੌਜੂਦ ਹਨ। ਚਾਈਨਾ ਮੂਲ ਦੇ ਨਾਗਰਿਕ ਅਜੇ ਇਸ ਦੇ ਵਿਚ ਸ਼ਾਮਿਲ ਨਹੀਂ ਕੀਤੇ ਗਏ। ਜਿਹੜੇ ਦੇਸ਼ ਵੀਜ਼ਾ ਮੁਕਤ ਦੇਸ਼ਾਂ ਨਾਲ ਸਬੰਧਿਤ ਹਨ ਅਤੇ ਦੂਸਰੇ ਦੇਸ਼ਾਂ ਦੇ ਵਿਚ ਰਹਿ ਰਹੇ ਹਨ ਉਹ ਵੀ ਆਨ ਲਾਈਨ ਈ ਵੀਜ਼ਾ ਦੀ ਸਹੂਲਤ ਪ੍ਰਾਪਤ ਕਰਨਗੇ।