ਨਿਊਜ਼ੀਲੈਂਡ ‘ਚ ਬਿਨਾਂ ਲਾਇਸੰਸ ਇਮੀਗ੍ਰੇਸ਼ਨ ਸਲਾਹਕਾਰ ਬਣੇ ਗੋਰੇ ਨੂੰ ਢਾਈ ਮਹੀਨੇ ਹੋਰ ਕੈਦ ਹੋਈ

NZ PIC 17 April-2ਇਥੇ ਦੇ ਨਾਰਥ ਸ਼ੋਰ ਇਲਾਕੇ ਦੇ ਇਕ ਇਮੀਗ੍ਰੇਸ਼ਨ ਸਲਾਹਕਾਰ ਸ੍ਰੀ ਰਿਚਰਡ ਮਾਰਟਨ ਨੂੰ ਜੋ ਕਿ ਪਹਿਲਾਂ ਹੀ ਤਿੰਨ ਸਾਲ ਸੱਤ ਮਹੀਨੇ ਜ਼ੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ, ਨੂੰ ਅੱਜ ਨਾਰਥ ਸ਼ੋਰ ਜ਼ਿਲ੍ਹਾ ਅਦਾਲਤ ਨੇ ਦੋ ਹੋਰ ਕੇਸਾਂ ਦੇ ਵਿਚ ਢਾਈ ਮਹੀਨੇ ਦੀ ਹੋਰ ਕੈਦ ਰੱਖਣ ਦੀ ਸਜਾ ਸੁਣਾਈ ਹੈ। ਇਸ ਕੋਲ ਕਿਸੇ ਵੇਲੇ ਲਾਇਸੰਸ ਤਾਂ ਸੀ ਪਰ ਜਦੋਂ ਕਿਸੇ ਦੀ ਅਰਜ਼ੀ ਲਾਈ ਤਾਂ ਉਸ ਵੇਲੇ ਨਹੀਂ ਸੀ।
ਜੂਨ 2014 ਦੇ ਵਿਚ ਇਹ ਇਮੀਗ੍ਰੇਸ਼ਨ ਸਲਾਹਕਾਰ 93 ਵੱਖ-ਵੱਖ ਦੋਸ਼ਾਂ ਦੇ ਅਧੀਨ ਸਜ਼ਾ ਭੁਗਤ ਰਿਹਾ ਸੀ। 2007 ਜਦੋਂ ਤੋਂ ਇਮੀਗ੍ਰੇਸ਼ਨ ਅਡਵਾਈਜ਼ਰਜ ਅਥਾਰਟੀ ਬਣੀ ਹੈ, ਦੀ ਇਹ ਸਭ ਤੋਂ ਵੱਡੀ ਸਜ਼ਾ ਹੈ।  ਜਦੋਂ ਇਸਨੇ ਸਲਾਹ ਦਿੱਤੀ ਤਾਂ ਇਹ ਉਸ ਵੇਲੇ ਜ਼ਮਾਨਤ ਉਤੇ ਸੀ ਅਤੇ ਲਾਇਸੰਸ ਦਾ ਹੱਕਦਾਰ ਨਹੀਂ ਸੀ। ਸਤੰਬਰ 2012 ਤੋਂ ਮਈ 2013 ਦੌਰਾਨ ਇਸਨੇ ਤਿੰਨ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਿਨ੍ਹਾਂ ਵਿਚ ਇਕ ਭਾਰਤੀ ਵੀ ਸੀ। ਭਾਰਤੀ ਵਿਅਕਤੀ ਕੋਲੋਂ ਇਸਨੇ 4600 ਡਾਲਰ ਫੀਸ ਲਈ। ਜਦੋਂ ਮਈ 2013 ਦੇ ਵਿਚ ਇਮੀਗ੍ਰੇਸ਼ਨ ਨੇ ਹੋਰ ਕਾਗਜ਼ ਮੰਗੇ ਤਾਂ ਇਸਨੇ ਉਸਦੀ ਕੋਈ ਸਹਾਇਤਾ ਨਹੀਂ ਕੀਤੀ। ਫਿਰ ਉਹ ਭਾਰਤੀ ਕਿਸੇ ਹੋਰ ਇਮੀਗ੍ਰੇਸ਼ਨ ਸਲਾਹਕਾਰ ਕੋਲ ਗਿਆ ਤਾਂ ਪਤਾ ਲੱਗਾ ਕਿ ਉਸ ਗੋਰੇ ਕੋਲ ਤਾਂ ਉਸ ਸਮੇਂ ਲਾਇਸੰਸ ਹੀ ਨਹੀਂ ਸੀ। ਦੂਜਾ ਕੇਸ ਇਕ ਬੈਲਜ਼ੀਅਮ ਦੇ ਜੋੜੇ ਨਾਲ ਹੋਇਆ।

Install Punjabi Akhbar App

Install
×