2021 ਰੈਜ਼ੀਡੈਂਟ ਵੀਜ਼ਾ-ਪੱਕੀਆਂ ਮੋਹਰਾਂ ਵਾਲੀ ਮਸ਼ੀਨ ਦਾ ਲੇਖਾ ਜੋਖਾ

92,900 ਅਰਜ਼ੀਆਂ ਪਹੁੰਚੀਆਂ ਤੇ 39,259 ਲੋਕਾਂ ਨੂੰ ਮਿਲ ਚੁੱਕੀ ਹੈ 17 ਅਪ੍ਰੈਲ ਤੱਕ ਰੈਜ਼ੀਡੈਂਸੀ

ਕੁੱਲ 1,84,638 ਲੋਕ ਲੈਣਗੇ ਰੈਜ਼ੀਡੈਂਸੀ

(ਔਕਲੈਂਡ): ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਭਾਵੇਂ ਇਸ ਸਾਲ ਦੇ ਅੰਤ ਤੱਕ ਅੰਤ ਤੱਕ 1 ਲੱਖ 65 ਹਜ਼ਾਰ ਲੋਕਾਂ ਨੂੰ ਦੋ ਗੇੜਾਂ ਵਿਚ ਨਿਊਜ਼ੀਲੈਂਡ ਦੀ ਰੈਜੀਡੈਂਸੀ ਦੇ ਦਿੱਤੀ ਜਾਣੀ ਹੈ, ਪਰ ਲਗਾਤਾਰ ਅਰਜ਼ੀਆਂ ਦੇ ਵਿਚ ਹੋ ਰਹੇ ਵਾਧੇ ਨੇ ਇਹ ਅੰਕੜਾ ਅਗਲੇ ਹਿੰਦਸਿਆਂ ਤੱਕ ਪਹੁੰਚਾ ਦਿੱਤਾ ਹੈ  ਅਤੇ ਹੁਣ ਇਹ ਗਿਣਤੀ 1 ਲੱਖ 84 ਹਜ਼ਾਰ, 638 ਨੂੰ ਟੱਪ ਚੁੱਕੀ ਹੈ। 17 ਅਪ੍ਰੈਲ ਤੱਕ ਜਾਰੀ ਹੋਏ ਅੰਕੜਿਆਂ ਅਨੁਸਾਰ ਹੁਣ ਤੱਕ ਪ੍ਰਾਪਤ ਹੋਈਆਂ 92,000 ਅਰਜ਼ੀਆਂ ਦੇ ਵਿਚ 1,84,638 ਲੋਕ ਸ਼ਾਮਿਲ ਹਨ। ਪਹਿਲੇ ਗੇੜ ਅਤੇ ਦੂਜੇ ਗੇੜ ਦੀਆਂ ਅਰਜ਼ੀਆਂ ਦੇ ਫੈਸਲੇ ਲਗਾਤਾਰ ਹੋ ਰਹੇ ਹਨ। ਬਹੁਤਿਆਂ ਦੀ ਅਰਜ਼ੀ ਮੰਜ਼ੂਰ ਹੋ ਰਹੀਆਂ ਹਨ।
17 ਅਪ੍ਰੈਲ ਤੱਕ  17,568 ਅਰਜ਼ੀਆਂ ਮੰਜੂਰ ਹੋ ਚੁੱਕੀਆਂ ਹਨ ਤੇ 36,259 ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਹੁਣ ਤੱਕ 13 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ।

Install Punjabi Akhbar App

Install
×