ਨਿਊਜ਼ੀਲੈਂਡ ‘ਚ ਮਾਨਵ ਤਸਕਰੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਤਿੰਨ ਭਾਰਤੀਆਂ ਦੇ ਉਤੇ 54 ਵੱਖ-ਵੱਖ ਦੋਸ਼

ਨਿਊਜ਼ੀਲੈਂਡ ਦੇ ਨੈਲਸਨ ਖੇਤਰ ਦੇ ਵਿਚ ਜਿਨ੍ਹਾਂ ਤਿੰਨ ਭਾਰਤੀਆਂ ਦੇ ਉਤੇ ਮਾਨਵ ਤਸਕਰੀ ਸਮੇਤ 54 ਵੱਖ-ਵੱਖ  ਦੋਸ਼ ਪੁਲਿਸ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਏ ਗਏ ਸਨ, ਦਾ ਫੈਸਲਾ ਹੁਣ ਜਿਊਰੀ ਕਰੇਗੀ। 18 ਨੌਜਵਾਨਾਂ ਨੂੰ ਤਸਕਰੀ ਕਰਕੇ ਇਥੇ ਲਿਆਉਣ ਦਾ ਮਾਮਲਾ ਬੀਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਸਬੰਧ ਵਿਚ ਪੁਲਿਸ ਨੇ ਪਿਛਲੇ ਦਿਨੀਂ ਗ੍ਰਿਫਤਾਰੀ ਪਾਈ ਸੀ। ਔਕਲੈਂਡ ਤੋਂ ਫੜੇ ਗਏ ਇਕ ਦੋਸ਼ੀ ਦੇ ਉਤੇ 36 ਵੱਖ-ਵੱਖ ਦੋਸ਼ ਹਨ। ਇਸ ਕੇਸ ਸਬੰਧੀ ਮੁਲਜ਼ਮਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਮੁਕੱਦਮਾ ਲੜਨ ਦਾ ਫੈਸਲਾ ਕੀਤਾ ਹੈ।