(ਔਕਲੈਂਡ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਜੀਵਨ ਸਾਥੀ ਸ੍ਰੀ ਕਲਾਰਕ ਗੇਫੋਰਡ ਨੂੰ ਕਰੋਨਾ ਹੋ ਗਿਆ ਸੀ ਅਤੇ ਉਹ ਉਦੋਂ ਤੋਂ ਆਪਣੇ ਆਪ ਨੂੰ ਇਕਾਂਤਵਾਸ ਕਰਕੇ ਰਹਿ ਰਹੇ ਸਨ, ਪਰ ਕਰੋਨਾ ਉਨ੍ਹਾਂ ਉਤੇ ਵੀ ਵੀ. ਆਈ. ਪੀ. ਐਂਟਰੀ ਲੈ ਕੇ ਪਹੁੰਚ ਗਿਆ। ਪ੍ਰਧਾਨ ਮੰਤਰੀ ਨੂੰ ਕੱਲ੍ਹ ਸ਼ੁੱਕਰਵਾਰ ਕਰੋਨਾ ਦੇ ਲੱਛਣ ਪ੍ਰਤੀਤ ਹੋਏ ਅਤੇ ਅੱਜ ਆਰ. ਏ. ਟੀ. ਟੈਸਟ ਦੇ ਵਿਚ ਹਲਕਾ ਜਿਹਾ ਕਰੋਨਾ ਪਾਜ਼ੇਟਿਵ ਪਾਏ ਗਏ। ਹੁਣ ਪ੍ਰਧਾਨ ਮੰਤਰੀ 21 ਮਈ ਤੱਕ ਇਕਾਂਤਵਾਸ ਹੀ ਰਹਿਣਗੇ ਅਤੇ ਜਨਤਾ ਵਿਚ ਨਹੀਂ ਜਾ ਸਕਣਗੇ। ਪ੍ਰਧਾਨ ਮੰਤਰੀ ਜਿੰਨਾ ਵੀ ਕੰਮ ਹੋ ਸਕਿਆ ਵੀਡੀਓ ਕਾਨਫਰੰਸ ਰਾਹੀਂ ਜਾਂ ਘਰੋਂ ਹੀ ਕਰਨਗੇ। ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ 16 ਮਈ ਨੂੰ ਪੋਸਟ ਕੈਬਨਿਟ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ। ਅਗਲੇ ਹਫਤੇ ਉਨ੍ਹਾਂ ਈਮਿਸ਼ਨ ਘੱਟ ਕਰਨ ਦੇ ਮੁੱਦੇ ਉਤੇ ਕਾਫੀ ਕੁਝ ਆ ਰਹੇ ਬੱਜਟ ਦੌਰਾਨ ਕਰਨ ਬਾਰੇ ਦੱਸਣਾ ਸੀ। ਟ੍ਰੇਡ ਮਿਸ਼ਨ ਦੇ ਲਈ ਉਨ੍ਹਾਂ ਜੋ ਕਿ ਅਮਰੀਕਾ ਜਾਣਾ ਹੈ, ਉਸ ਉਤੇ ਕੋਈ ਪ੍ਰਭਾਵ ਨਹੀਂ ਪਵੇਗਾ।