ਅਤੀਤ: ..ਤਾਂ ਕਿ ਕਦਰਾਂ-ਕੀਮਤਾਂ ਬਰਕਰਾਰ ਰਹਿਣ

  • ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ

NZ PIC 12 Aug-1

ਔਕਲੈਂਡ 12  ਸਤੰਬਰ – ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਅਤੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਐਲਾਨ ਕੀਤਾ ਕਿ 2022 ਤੱਕ ਸਾਰੇ ਸਕੂਲਾਂ ਅਤੇ ‘ਕੁਰਾ’ (ਡਿਸਟੈਂਸ ਸਕੂਲਾਂ) ਵਿਚ ਨਿਊਜ਼ੀਲੈਂਡ ਦਾ ਇਤਿਹਾਸ ਪੜ੍ਹਾਇਆ ਜਾਵੇਗਾ। 1 ਤੋਂ 10 ਸਾਲ ਤੱਕ ਦੀ ਪੜ੍ਹਾਈ ਦੇ ਵਿਚ ਇਹ ਲਾਜ਼ਮੀ ਹੋਵੇਗਾ ਅਤੇ ਫਿਰ ਵਿਸ਼ੇ ਦੀ ਚੋਣ ਮੁਤਾਬਿਕ। ਸਰਕਾਰ ਦੀ ਮੰਨਣਾ ਹੈ ਕਿ ਨਿਊਜ਼ੀਲੈਂਡ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਅਤੀਤ ਨੂੰ ਯਾਦ ਰੱਖਣਾ ਜਰੂਰੀ ਹੈ। ਸਰਕਾਰ ਦੇ ਕੋਲ ਅਜਿਹੀਆਂ ਕਾਲਾਂ ਆਉਂਦੀਆਂ ਹਨ ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਨਾਲ ਸਬੰਧਿਤ ਹਨ। ਰਾਸ਼ਟਰੀ ਪਾਠਕ੍ਰਮ ਦੇ ਵਿਚ ਦੇਸ਼ ਦਾ ਇਤਿਹਾਸ ਸ਼ਾਮਿਲ ਕਰ ਲਿਆ ਜਾਵੇਗਾ ਅਤੇ ਇਹ ਸਕੂਲਾਂ ਦੇ ਵਿਚ ਪੜ੍ਹਾਇਆ ਜਾਵੇਗਾ। ਇਸ ਵੇਲੇ ਸਕੂਲਾਂ ਅਤੇ ਕੁਰਾ ਦੇ ਵਿਚ ਇਹ ਵਿਧਾਨ ਹੈ ਕਿ ਸਕੂਲ ਦੇਸ਼ ਦੇ ਇਤਿਹਾਸ ਨੂੰ ਕਿਵੇਂ ਪੇਸ਼ ਕਰਦੇ ਹਨ ਉਨ੍ਹਾਂ ਦੇ ਹੱਥ ਵਿਚ ਹੈ ਪਰ ਇਹ ਸਿਖਿਆ ਦੇਣ ਵੇਲੇ ਬਹੁਤ ਫਰਕ ਆ ਜਾਂਦਾ ਹੈ ਜਿਸ ਕਰਕੇ ਬਹੁਤ ਕੁਝ ਸਿਖਾਇਆ ਜਾਣਾ ਰਹਿ ਜਾਂਦਾ ਹੈ। ਨਵੇਂ ਪਾਠ ਕ੍ਰਮ ਦੇ ਵਿਚ ਉਹ ਕੁਝ ਸ਼ਾਮਿਲ ਕੀਤਾ ਜਾਵੇਗਾ ਜਿਸ ਦੇ ਨਾਲ ਇਤਿਹਾਸ ਤੋਂ ਸੇਧ ਮਿਲੇਗੀ ਅਤੇ ਸਾਡਾ ਦੇਸ਼ ਇਕ ਨਵੇਂ ਰੂਪ ਵਿਚ ਉਭਰੇਗਾ। ਇਸ ਪਾਠਕ੍ਰਮ ਦੇ ਵਿਚ ਸ਼ਾਮਿਲ ਰਹੇਗਾ:

– ਮਾਓਰੀ ਲੋਕਾਂ ਦਾ ਆਗਮਨ
– ਨਿਊਜ਼ੀਲੈਂਡ ਦੇ ਵਿਚ ਸਥਾਪਿਤ ਹੁੰਦੇ ਕਬੀਲਿਆਂ ਦੀ ਪਹਿਲੀ ਲੜਾਈ
– ਟੀ ਟਰੀਟੀ ਓ ਵਾਇਟਾਂਗੀ ਜਾਂ ਟੀ੍ਰੀਟੀ ਆਫ ਵਾਇਟਾਂਗੀ ਅਤੇ ਇਸਦਾ ਇਤਿਹਾਸ
– ਕਬੀਲਿਆਂ ਦੀ ਸਥਾਪਤੀ, ਇਮੀਗ੍ਰੇਸ਼ਨ ਅਤੇ ਨਿਊਜ਼ੀਲੈਂਡ ਦੀਆਂ ਜੰਗਾਂ
-19ਵੀਂ ਸਦੀ ਦੇ ਅੰਤ ਵਿਚ ਦੇਸ਼ ਦੀ ਪਛਾਣ ਅਤੇ 20ਵੀਂ ਸਦੀ ਦੀ ਸ਼ੁਰੂਆਤ
-20ਵੀਂ ਸਦੀ ਦੇ ਵਿਚ ਰਾਸ਼ਟਰੀ ਪਛਾਣ ਅਤੇ ਸਭਿਆਚਾਰਕ ਵਿਭਿੰਨਤਾ

ਸੋ ਦੇਸ਼ ਦੇ ਸਿਖਿਆ ਮਾਹਿਰਾਂ ਦੇ ਨਾਲ ਰਲ ਕੇ ਇਕ ਵਧੀਆ ਪਾਠਕ੍ਰਮ ਬਣਾਇਆ ਜਾਵੇਗਾ ਅਤੇ 2022 ਤੱਕ ਲਾਗੂ ਕਰ ਦਿੱਤਾ ਜਾਵੇਗਾ।

Install Punjabi Akhbar App

Install
×