ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

(ਔਕਲੈਂਡ) 08 ਜਨਵਰੀ, 2023: (24 ਪੋਹ, ਨਾਨਕਸ਼ਾਹੀ ਸੰਮਤ 554):  ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ ਵਿਖੇ ਸਰਵੰਸ ਦਾਨੀ ਸ੍ਰੀ ਗੁਰੂ  ਗੋਬਿੰਦ ਸਿੰਘ ਦਾ 356 ਵਾਂ ਪ੍ਰਕਾਸ਼ ਪੁਰਬ ਬਹੁਤ ਸਤਿਕਾਰ ਸਹਿਤ ਅਤੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। 6 ਜਨਵਰੀ ਨੂੰ ਆਰੰਭ ਹੋਏ ਸਰੀ ਅਖੰਡ ਪਾਠ ਸਾਹਿਬ ਸਾਹਿਬ ਦੇ ਭੋਗ ਪਾਏ ਗਏ। ਸਜੇ ਕੀਰਤਨ ਦੀਵਾਨ ਦੇ ਵਿਚ ਭਾਈ ਗੁਰਨਾਮ ਸਿੰਘ ਖੁਰਦਪੁਰ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਉਕਾਂਰ ਸਿੰਘ  ਨੇ ਬਹੁਤ ਰਿਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਰੂਹਾਨੀਅਤ ਸੰਗੀਤ ਨਾਲ ਸ਼ਰਸ਼ਾਰ ਕੀਤਾ। ਸ.ਬਲਦੇਵ ਸਿੰਘ ਭੱਟੀ ਦੇ ਪਰਿਵਾਰ ਵਲੋਂ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।  ਪ੍ਰਬੰਧਕ ਕਮੇਟੀ ਵੱਲੋਂ  ਸ. ਰਣਜੀਤ  ਸਿੰਘ  ਨੇ  ਭੱਟੀ ਪਰਿਵਾਰ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Install Punjabi Akhbar App

Install
×