ਮਾਮਲਾ ਸ. ਹਰਨੇਕ ਸਿੰਘ ’ਤੇ ਹਮਲੇ ਦਾ – ਅਦਾਲਤ ਵੱਲੋਂ ਹਮਲੇ ਦੇ ਇਕ ਦੋਸ਼ੀ ਜਸਪਾਲ ਸਿੰਘ ਨੂੰ 5 ਸਾਲ 3 ਮਹੀਨੇ ਦੀ ਜੇਲ੍ਹ ਦੀ ਸੁਣਾਈ ਸਜ਼ਾ

ਜੱਜ ਸਾਹਿਬ ਨੇ ਕਿਹਾ ਅਜਿਹੇ ਹਮਲਿਆਂ ਦੀ ਸਾਡੇ ਸਮਾਜ ਵਿਚ ਕੋਈ ਥਾਂ ਨਹੀਂ

(ਔਕਲੈਂਡ): 23 ਦਸੰਬਰ 2020 ਨੂੰ ਰੇਡੀਓ ਹੋਸਟ ਸ. ਹਰਨੇਕ ਸਿੰਘ ਉਤੇ ਉਸ ਵੇਲੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ, ਜਦੋਂ ਉਹ ਇਕ ਰੇਡੀਓ ਪ੍ਰੋਗਰਾਮ ਤੋਂ ਬਾਅਦ ਘਰ ਪਰਤ ਰਹੇ ਸਨ। ਉਨ੍ਹਾਂ ਦੇ ਸਰੀਰ ਉਤੇ ਤੇਜ਼ ਧਾਰ ਹਥਿਆਰਾਂ ਦੇ ਲਗਪਗ 40 ਵਾਰ ਹੋਏ ਸਨ। ਅੱਜ ਔਕਲੈਂਡ ਹਾਈਕੋਰਟ ਨੇ ਇਸ ਉਤੇ ਪਹਿਲਾ ਫੈਸਲਾ ਸੁਣਾਉਂਦਿਆਂ ਇਸ ਹਮਲੇ ਦੇ ਇਕ ਦੋਸ਼ੀ ਪਾਏ ਗਏ ਜਸਪਾਲ ਸਿੰਘ (41) ਨੂੰ ਪੰਜ ਸਾਲ ਤਿੰਨ ਮਹੀਨੇ ਦੀ ਜੇਲ੍ਹ ਸਜ਼ਾ ਸੁਣਾਈ ਹੈ। ਜਸਪਾਲ ਉਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਹਮਲੇ ਦੌਰਾਨ ਜਸਪਾਲ ਸਿੰਘ ਦਾ ਚੋਟ ਲੱਗਣ ਕਾਰਨ ਚਾਕੂ ਛੁੱਟ ਗਿਆ ਸੀ ਅਤੇ ਉਸਦਾ ਡੀ. ਐਨ. ਏ. ਉਥੇ ਰਹਿ ਗਿਆ ਸੀ। ਸ. ਹਰਨੇਕ ਸਿੰਘ ਦੇ ਧਾਰਮਿਕ ਰੇਡੀਓ ਪ੍ਰੋਗਰਾਮਾਂ ਨੂੰ ਲੈ ਕੇ ਕਈ ਵਾਰ ਕਮਿਊਨਿਟੀ ਦੀ ਵਿਚ ਇਤਰਾਜ਼ ਹੁੰਦਾ ਰਿਹਾ ਹੈ ਅਤੇ ਇਸਦਾ ਅਸਰ ਅੰਤਰਰਾਸ਼ਟਰੀ ਪੱਧਰ ਤੱਕ ਵੀ ਗਿਆ ਸੀ। ਇਹ ਸਾਰਾ ਕੁਝ ਅਦਾਲਤ ਨੇ ਵਿਚਾਰਿਆ ਹੋਵੇਗਾ ਪਰ ਮਾਣਯੋਗ ਜੱਜ ਨੇ ਇਹ ਗੱਲ ਜਰੂਰ ਕਹੀ ਹੈ ਕਿ ਅਜਿਹੇ ਹਮਲਿਆਂ ਦੀ ਸਾਡੇ ਸਮਾਜ ਵਿਚ ਕੋਈ ਥਾਂ ਨਹੀਂ ਹੈ। ਹਮਲੇ ਨਾਲ ਸਬੰਧਿਤ ਦੂਜੇ ਲੋਕਾਂ ਉਤੇ ਅਦਾਲਤੀ ਕਾਰਵਾਈ ਚੱਲਣੀ ਅਜੇ ਬਾਕੀ ਹੈ।

Install Punjabi Akhbar App

Install
×