ਨਿਊਜ਼ੀਲੈਂਡ ਸਰਕਾਰ ਨੇਪਾਲ ਦੇਸ਼ ਦੀ ਮਦਦ ਕਰੇਗੀ: ਰੈਡ ਕ੍ਰਾਸ ਵੱਲੋਂ ਸਹਾਇਤਾ ਦੀ ਅਪੀਲ

Nepal-earthquake-4ਨਿਊਜ਼ੀਲੈਂਡ ਸਰਕਾਰ ਨੇਪਾਲ ਦੇ ਵਿਚ ਆਏ ਜਬਰਦਸਤ ਭੁਚਾਲ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਨੇਪਾਲ ਦੇਸ਼ ਦੀ ਆਰਥਿਕ ਅਤੇ ਪ੍ਰੈਕਟੀਕਲ ਸਹਾਇਤਾ ਕਰੇਗੀ। ਸਰਕਾਰ ਵੱਲੋਂ ਇਕ ਮਿਲੀਅਨ ਡਾਲਰ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਸ੍ਰੀ ਮੂਰੇ ਮੈਕਲੇ ਨੇ ਇਸ ਸਬੰਧੀ ਇਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ। ਇਸ ਵੇਲੇ 100 ਦੇ ਕਰੀਬ ਨਿਊਜ਼ੀਲੈਂਡਰ ਨੇਪਾਲ ਦੇ ਵਿਚ ਹਨ। ਹਾਈ ਕਮਿਸ਼ਨ ਨਿਊਜ਼ੀਲੈਂਡ ਦਿੱਲੀ ਦਫਤਰ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਦੇ ਨਾਲ ਤਾਲਮੇਲ ਵਿਚ ਹੈ। ਨਿਊਜ਼ੀਲੈਂਡ ਰੈਡ ਕ੍ਰਾਸ ਵੱਲੋਂ ਨੇਪਾਲ ਦੀ ਸਹਾਇਤਾ ਵਾਸਤੇ ਅਪੀਲ ਕੀਤੀ ਗਈ ਹੈ।
37 ਮੈਂਬਰੀ ਦਲ ਭੇਜਿਆ ਕਾਠਮੰਡੂ:  ਵਿਦੇਸ਼ ਮੰਤਰੀ ਵੱਲੋਂ ਅੱਜ ਇਕ 37 ਮੈਂਬਰੀ ਦਲ ਕਾਠਮੰਡੂ (ਨੇਪਾਲ) ਭੇਜਿਆ ਗਿਆ ਹੈ ਜਿਹੜਾ ਕਿ ਭੁਚਾਲ ਪੀੜ੍ਹਤਾਂ ਦੀ ਮਦਦ ਕਰੇਗਾ। ਇਸ ਦਲ ਦੇ ਵਿਚ ਇੰਜੀਨੀਅਰ, ਡਾਕਟਰ, ਪੈਰਾਮੈਡੀਕਲ, ਲੋਜਿਸਟਿਕ ਪਰਸਨਲ ਅਤੇ ਹੋਰ ਭੁਚਾਲ ਮਾਹਿਰ ਸ਼ਾਮਿਲ ਕੀਤੇ ਗਏ ਹਨ।

Install Punjabi Akhbar App

Install
×