ਪੂੰਜੀ ਆਮਦਨ ਟੈਕਸ: ਜੇ ਕੋਈ ਨਹੀਂ ਮੰਨਦਾ ਤਾਂ ਫਿਰ ਰਹਿਣ ਦਿਓ 

ਨਿਊਜ਼ੀਲੈਂਡ ਸਰਕਾਰ ਨੇ ਚਰਚਿਤ ‘ਕੈਪੀਟਲ ਗੇਨ ਟੈਕਸ’ ਵਾਲੀ ਕੈਂਚੀ ਬੋਝੇ ‘ਚ ਪਾਈ

CapitalGainsTax-824x412

ਔਕਲੈਂਡ 17 ਅਪ੍ਰੈਲ -ਨਿਊਜ਼ੀਲੈਂਡ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਬਹੁ ਚਰਚਿਤ ‘ਕੈਪੀਟਲ ਗੇਨ ਟੈਕਸ’ (ਪੂੰਜੀ ਆਮਦਨ ਟੈਕਸ) ਨੂੰ ਇਸ ਕਰਕੇ ਲਾਗੂ ਕਰਨਾ ਮੁਸ਼ਕਿਲ ਹੈ ਕਿ ਇਸ ਉਤੇ ਬਹੁਤਿਆਂ ਦੀ ਸਹਿਮਤੀ ਨਜ਼ਰ ਨਹੀਂ ਆ ਰਹੀ। ਹਰ ਕੋਈ ਵੱਖਰੇ ਤਰੀਕੇ ਨਾਲ ਸੋਚ ਰਿਹਾ ਹੈ ਜਿਸ ਕਰਕੇ ਇਸ ਨੂੰ ਲਾਗੂ ਕਰਨ ਦਾ ਸੁਝਾਅ ਛੱਡ ਦਿੱਤਾ ਗਿਆ ਹੈ। ਲੋਕਾਂ ਨੇ ਸਰਕਾਰ ਦੀ ਇਸ ਟੈਕਸ ਵਾਲੀ ਕੈਂਚੀ ਨੂੰ ਬੋਝੇ ਵਿਚ ਹੀ ਰੱਖਣ ਉਤੇ ਸੁਖ ਦਾ ਸਾਹ ਲਿਆ ਹੈ। ਸਰਕਾਰ ਦੀ ਭਾਈਵਾਲ ਪਾਰਟੀਆਂ ਨੇ ਵੀ ਇਸ ਟੈਕਸ ਉਤੇ ਆਪਣੀ ਸਹਿਮਤੀ ਨਹੀਂ ਸੀ ਦਿੱਤੀ। ਲੇਬਰ ਸਰਕਾਰ ਨੇ ਭਾਵੇਂ ਆਪਣੇ ਚੋਣ ਵਾਅਦਿਆਂ ਦੇ ਵਿਚ ਇਹ ਟੈਕਸ ਲਗਾ ਕੇ ਬਹੁਤ ਵੱਡੀ ਰਾਸ਼ੀ ਸਰਕਾਰ ਦੇ ਲਈ ਇਕੱਤਰ ਕਰਨ ਦੀ ਯੋਜਨਾ ਬਣਾਈ ਸੀ, ਪਰ ਇਹ ਯੋਜਨਾ ਨੂੰ ਢੱਪ ਕਰਨਾ ਪਿਆ। ਹੁਣ ਸਰਕਾਰ ਇਹ ਰਾਸ਼ੀ ਕਿਸੇ ਹੋਰ ਪਾਸਿਉਂ ਉਗਰਾਹਣ ਲਈ ਰਾਹ ਲੱਭ ਸਕਦੀ ਹੈ।

Install Punjabi Akhbar App

Install
×