ਨਿਊਜ਼ੀਲੈਂਡ ਸਰਕਾਰ ਦਾ ਇਲੈਕਟ੍ਰਿਕ ਕਾਰਾਂ ‘ਤੇ ਆਇਆ ਦਿਲ-ਬੱਸ ਲੇਨ ਵਿਚ ਜਾਣ ਦੀ ਹੋਵੇਗੀ ਆਗਿਆ

NZ PIC 5 May-2ਨਿਊਜ਼ੀਲੈਂਡ ਸਰਕਾਰ ਦਾ ਇਲੈਕਟ੍ਰਿਕ ਕਾਰਾਂ ਉਤੇ ਦਿਲ ਆ ਗਿਆ ਲਗਦਾ ਹੈ ਕਿਉਂਕਿ ਸਰਕਾਰ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇਨ੍ਹਾਂ ਕਾਰਾਂ ਨੂੰ ਬੱਸ ਲੇਨ ਦੇ ਵਿਚ ਲੰਘਣ ਦੀ ਆਗਿਆ ਹੋ ਸਕਦੀ ਹੈ। ਇਸ ਸਬੰਧੀ ਕਾਨੂੰਨ ਜਾਂ ਦਿਸ਼ਾ ਨਿਰਦੇਸ਼ ਜਲਦੀ ਸਰਕਾਰ ਜਾਰੀ ਕਰੇਗੀ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਅੱਜ ਇਕ ਕਾਰ ਨੂੰ ਡ੍ਰਾਈਵ ਕਰਕੇ ਨਿਰੀਖਣ ਵੀ ਕੀਤਾ। ਸਰਕਾਰ ਦਾ ਟੀਚਾ ਹੈ ਕਿ 2021 ਤੱਕ ਇਥੇ 64000 ਇਲੈਕਟ੍ਰਿਕ ਕਾਰਾਂ ਦੂਜੀਆਂ ਕਾਰਾਂ ਦੇ ਬਦਲ ਵਿਚ ਚੱਲਣ। ਇਨ੍ਹਾਂ ਕਾਰਾਂ ਨੂੰ ਤੁਰੰਤ ਚਾਰਜ ਕਰਨ ਦੇ ਲਈ ਬਹੁਤ ਸਾਰੇ ਪੰਪਾਂ ਉਤੇ ਫਾਸਟ ਇਲੈਕਟ੍ਰਿਕ ਵਹੀਕਲ ਚਾਰਜਰ ਵੀ ਲੱਗ ਗਏ ਹਨ। ਇਨ੍ਹਾਂ ਕਾਰਾਂ ਨੂੰ ਰੋਡ ਯੂਜਰ ਵੀ ਘੱਟ ਦੇਣੇ ਪਿਆ ਕਰਨਗੇ ਅਤੇ ਸਲਾਨਾ 600 ਡਾਲਰ ਤੱਕ ਫਾਇਦਾ ਹੋ ਸਕੇਗਾ। ਇਹ ਸਕੀਮ ਪਹਿਲਾਂ ਹਲਕੀਆਂ ਕਾਰਾਂ ਵਾਸਤੇ ਸੀ ਪਰ ਹੁਣ ਵੱਡੀਆਂ ਵਾਸਤੇ ਵੀ ਕਰ ਦਿੱਤੀ ਜਾਵੇਗੀ। ਸਰਕਾਰ ਨੇ ਇਨ੍ਹਾਂ ਕਾਰਾਂ ਦੇ ਪ੍ਰਚਾਰ ਲਈ ਇਕ ਮਿਲੀਅਨ ਡਾਲਰ ਦੀ ਰਾਸ਼ੀ ਰਾਖਵੀਂ ਰੱਖ ਲਈ ਹੈ।
ਇਲੈਕਟ੍ਰਿਕ ਕਾਰ ਦਾ ਖਰਚਾ ਜੇਕਰ ਪੈਟਰੋਲ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਜਿੱਥੇ 2 ਡਾਲਰ ਦਾ ਪੈਟਰੋਲ ਲਗਦਾ ਹੈ ਉਥੇ 30 ਸੈਂਟ ਦੀ ਬਿਜਲੀ ਲੱਗਿਆ ਕਰੇਗੀ।

Install Punjabi Akhbar App

Install
×