ਮਾਨਵਤਾ: ਪੀੜਤ ਪਰਿਵਾਰਾਂ ਨੂੰ ਪੀ. ਆਰ – ‘ਕ੍ਰਾਈਸਟਚਰਚ ਰਿਸਪਾਂਸ’ ਵੀਜ਼ਾ ਸ਼੍ਰੇਣੀ ਅਧੀਨ ਅੱਤਵਾਦੀ ਹਮਲੇ ਦੇ ਪੀੜ੍ਹਤ ਪਰਿਵਾਰਾਂ ਨੂੰ ਪੱਕੇ ਹੋਣ ਦਾ ਦਿੱਤਾ ਮੌਕਾ

mosque-shooting

ਔਕਲੈਂਡ 23 ਅਪ੍ਰੈਲ -ਨਿਊਜ਼ੀਲੈਂਡ ਇਮੀਗਰੇਸ਼ਨ ਵੱਲੋਂ ਕ੍ਰਾਈਸਟਚਰਚ ਵਿਖੇ 15 ਮਾਰਚ ਨੂੰ ਅੱਤਵਾਦੀ ਹਮਲੇ ਦੇ ਵਿਚ ਮਾਰੇ ਗਏ ਪੀੜਤ ਪਰਿਵਾਰਾਂ ਦੇ ਜ਼ਖਮਾਂ ਨੂੰ ਪਿਆਰ ਦੀਆਂ ਪੁੜੀਆਂ ਦੇ ਨਾਲ ਭਰਨ ਤੋਂ ਬਾਅਦ ਹੁਣ ਸਰਕਾਰ ਨੇ ‘ਪੀ. ਆਰ.’ (ਪਰਮਾਨੈਂਟ ਰੈਜੀਡੈਂਸੀ) ਦੇਣ ਵਾਸਤੇ ਵੀ ਖਿੜਕੀ ਖੋਲ੍ਹ ਦਿੱਤੀ ਹੈ। ਇਸ ਵੀਜ਼ੇ ਨੂੰ ‘ਕ੍ਰਾਈਸਟਚਰਚ ਰਿਸਪਾਂਸ’ ਨਾਂਅ ਦੀ ਸ਼੍ਰੇਣੀ ਵਿਚ ਨਵਾਂ ਦਰਜ ਕੀਤਾ ਗਿਆ ਹੈ। 24 ਅਪ੍ਰੈਲ ਤੋਂ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ। ਮਸਜਿਦ ਅਲਨੂਰ ਅਤੇ ਲਿਨਵੁੱਡ ਮਸਜਿਦ ਉਤੇ ਹਮਲੇ ਦੌਰਾਨ 50 ਲੋਕ ਮਾਰੇ ਗੇ ਸਨ ਅਤੇ ਦਰਜਾਂ ਜ਼ਖਮੀ ਹੋਏ ਸਨ। ਮ੍ਰਿਤਕਾਂ ਦੇ ਪਰਿਵਾਰਾਂ ਉਤੇ ਟੁੱਟੇ ਪਹਾੜ ਜਿੱਡੇ ਦੁੱਖ ਦੇ ਬੁਰੇ ਪਏ ਪ੍ਰਭਾਵ ਨੂੰ ਸਮਝਦਿਆਂ ਉਨ੍ਹਾਂ ਦੇ ਅਸਥਾਈ ਵੀਜ਼ੇ ਨੂੰ ਸਥਾਈ ਵੀਜ਼ੇ ਦੇ ਵਿਚ ਬਦਲਣ ਦੀ ਪ੍ਰਕਿਰਿਆ ਪੂਰਾ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਕੌਣ ਅਪਲਾਈ ਕਰ ਸਕਦਾ ਹੈ?-ਜਿਹੜੇ ਪਰਿਵਾਰਾਂ ਦੇ ਜੀਅ ਮਸਜਿਦ ਦੇ ਵਿਚ ਹਾਜ਼ਿਰ ਸਨ, ਮਸਜਿੱਦਾਂ ਦੇ ਵਿਚ ਜਾਨ ਗਵਾ ਗਏ ਉਨ੍ਹਾਂ ਦੇ ਬਹੁਤ ਨੇੜਲੇ ਰਿਸ਼ਤੇਦਾਰ ਆਪਣੀ ਅਰਜੀ ਲਾ ਸਕਦੇ ਹਨ। ਪਰ ਜਿਹੜੇ ਰਿਸ਼ਤੇਦਾਰ ਟੂਰਸਿਟ, ਖੇਡ ਜਾਂ ਬਿਜਨਸ ਵੀਜੇ ਉਤੇ ਸਨ ਉਹ ਆਪਣੀ ਅਰਜ਼ੀ ਨਹੀਂ ਲਾ ਸਕਣਗੇ। ਜਿਆਦਾ ਜਾਣਕਾਰੀ ਲਈ ਇਮੀਗ੍ਰੇਸ਼ਨ ਦੀ ਵੈਬਸਾਈਟ ਉਤੇ ਜਾਇਆ ਜਾ ਸਕਦਾ ਹੈ।

Install Punjabi Akhbar App

Install
×