ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਉਤੇ ਫੁੱਲ ਮਲਾਵਾਂ ਪਾ ਕੇ ਮਨਾਇਆ ਜਨਮ ਦਿਵਸ

NZ Pic 2 Oct-1

150 ਸਾਲਾ ਗਾਂਧੀ ਜੈਅੰਤੀ
-ਔਕਲੈਂਡ ਵਿਖੇ ਵੀ ਬੁੱਤ ਲਗਾਉਣ ਦੀ ਕੀਤੀ ਮੰਗ
ਔਕਲੈਂਡ 2 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਸੈਟਰਲ ਰੇਲਵੇ ਸਟੇਸ਼ਨ ਦੇ ਸਾਹਮਣੇ ਜਿੱਥੇ ਮਹਾਤਮਾ ਗਾਂਧੀ ਦਾ ਕਾਂਸੀ ਦਾ ਬੁੱਤ 2 ਅਕਤੂਬਰ 2007 ਨੂੰ ਲਗਾਇਆ ਗਿਆ ਸੀ, ਵਿਖੇ ਅੱਜ ਉਨ੍ਹਾਂ ਦੇ 150ਵੇ ਜਨਮ ਦਿਵਸ ਮੌਕੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਜਨਮ ਦਿਵਸ ਮਨਾਇਆ ਗਿਆ। ਮਹਾਤਮਾਂ ਗਾਂਧੀ ਜਿੱਥੇ ਅਹਿੰਸਾ ਦਾ ਸੁਨੇਹਾ ਵੰਡਦੇ ਸਨ ਉਥੇ ਉਹ ਜਿਆਦਾਤਰ ਜਨਤਕ ਟਰਾਂਸਪੋਰਟ ਜਿਵੇਂ ਰੇਲ ਅਤੇ ਬੱਸ ਦੇ ਵਿਚ ਕਾਫੀ ਸਫਰ ਕਰਦੇ ਸਨ, ਇਸੇ ਕਰਕੇ ਉਨ੍ਹਾਂ ਦੇ ਬੁੱਤ ਲਈ ਰੇਲਵੇ ਸਟੇਸ਼ਨ ਦੇ ਸਾਹਮਣੇ ਦੀ ਥਾਂ ਨੂੰ ਚੁਣਿਆ ਗਿਆ ਸੀ। ਉਸ ਸਮੇਂ ਵਲਿੰਗਟਨ ਦੇ ਮੇਅਰ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ ਦੇਸ਼ ਦੇ ਭਾਰਤੀ ਮੂਲ ਦੇ ਗਵਰਨਰ ਜਨਰਲ ਸ੍ਰੀ ਅਨੰਦ ਸੱਤਿਆਨੰਦ ਅਤੇ ਹਾਈਕਮਿਸ਼ਨਰ ਕੇ ਅਰਨੈਸਟ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਅੱਜ ਦੇ ਸਮਾਗਮ ਵਿਚ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸੀ ਅਤੇ ਭਾਰਤੀ ਸੰਸਦ ਮੈਂਬਰ ਸ਼ਾਮਿਲ ਹੋਏ। ਸਾਂਸਦ ਡਾ. ਪਰਮਜੀਤ ਪਰਮਾਰ ਨੇ ਮਹਾਤਮਾ ਗਾਂਧੀ ਦਾ ਬੁੱਤ ਔਕਲੈਂਡ ਦੇ ਵਿਚ ਵੀ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਵਰਨਣਯੋਗ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਔਕਲੈਂਡ ਦੇ ਮੇਅਰ ਵੱਲੋਂ ਕੁਝ ਸਮਾਂ ਪਹਿਲਾਂ ਮਹਾਤਮਾ ਗਾਂਧੀ ਦੇ ਨਾਂਅ ਤੇ ਫੋਟੋ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ।

Install Punjabi Akhbar App

Install
×