ਸਾਬਕਾ ਸਾਂਸਦ ਜੀ…… ਇਧਰ ਨਾ ਆਇਓ -ਨੈਸ਼ਨਲ ਪਾਰਟੀ ਦੇ ਸਾਬਕਾ ਸਾਂਸਦ ਮੈਟ ਕਿੰਗ ਨੂੰ ਪਾਰਲੀਮੈਂਟ ਦੇ ਵਿਹੜੇ ਨਾ ਵੜਨ ਲਈ ਟ੍ਰੈਸ ਪਾਸ

ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਵਿਰੋਧ ਵਿਚ ਹੋਏ ਸਨ ਖੜ੍ਹੇ

(ਔਕਲੈਂਡ) : ਨਿਊਜ਼ੀਲੈਂਡ ਦੇ ਵਿਚ ਨੈਸ਼ਨਲ ਪਾਰਟੀ ਦੇ ਸਾਬਕਾ ਸਾਂਸਦ ਮੈਂਬਰ ਸ੍ਰੀ ਮੈਟ ਕਿੰਗ (ਹਲਕਾ ਨਾਰਥਲੈਂਡ 2017 ਚੋਣਾਂ) ਨੂੰ ਵਲਿੰਗਟਨ ਸਥਿਤ ਦੇਸ਼ ਦੀ ਪਾਰਲੀਮੈਂਟ ਦੇ ਵਿਹੜੇ ਵਿਚ ਨਾ ਵੜਨ ਲਈ ਨੋਟਿਸ ਦੇ ਰੂਪ ਵਿਚ ਟ੍ਰੈਸ ਪਾਸ (ਜਾਣ ਦੀ ਮਨਾਹੀ) ਦਿੱਤਾ ਗਿਆ ਹੈ। ਇਸ ਸਾਬਕਾ ਸਾਂਸਦ ਨੇ ਫਰਵਰੀ ਮਹੀਨੇ ਸੰਸਦ ਦੇ ਬਾਹਰ ਚੱਲੇ ਇਕ ਲੰਬੇ ਵਿਰੋਧ ਪ੍ਰਦਰਸ਼ਨ ਜੋ ਕਿ ਟੀਕਾਕਰਣ ਦੇ ਲਾਜ਼ਮੀ ਕੀਤੇ ਜਾਣ ਦੇ ਵਿਰੋਧ ਵਿਚ ਸੀ, ਭਾਗ ਲਿਆ ਸੀ ਅਤੇ ਰੋਸ ਪ੍ਰਦਰਸ਼ਨਕਾਰੀਆਂ ਦੇ ਹੱਕ ਵਿਚ ਭਾਸ਼ਣ ਦਿੱਤਾ ਸੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਅਤੇ ਅਹਿੰਸਕ ਰਹਿਣ ਦੀ ਅਪੀਲ ਕੀਤੀ ਸੀ, ਪਰ ਅਗਲਿਆਂ ਨੇ ਉਸਦਾ ਆਉਣਾ ਹੀ ਯਾਦ ਰੱਖਿਆ। ਜਾਰੀ ਟ੍ਰੈਸ ਪਾਸ ਦੇ ਵਿਚ ਕਿਹਾ ਗਿਆ ਹੈ ਕਿ ਉਹ ਪਾਰਲੀਮੈਂਟ ਦੇ ਵਿਹੜੇ (ਸੀਮਾ) ਤੋਂ ਦੂਰ ਰਹਿਣ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸਨੂੰ 1000 ਡਾਲਰ ਜ਼ੁਰਮਾਨਾ ਜਾਂ ਜ਼ੇਲ੍ਹ ਜਾਣ ਦੀ ਸਜ਼ਾ ਵੀ ਹੋ ਸਕਦੀ ਹੈ। ਸਾਂਸਦ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਭਾਸ਼ਣ ਤੋਂ ਇਕ ਰਾਤ ਪਹਿਲਾਂ ਨੈਸ਼ਨਲ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਸਨ। ਵਿਰੋਧ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ’ਤੇ, ਕਿੰਗ ਨੇ ਕਿਹਾ ਸੀ ਕਿ ਉਹ ਮਹਿਸੂਸ ਕਰਦਾ ਹੈ ਕਿ ਅਸਲ ਲੋਕਾਂ ਵਿੱਚ ਸ਼ਾਮਲ ਹੋਣਾ ਮਹੱਤਵਪੂਰਨ ਹੈ।

Install Punjabi Akhbar App

Install
×