
(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਕੀਤੇ ਗਏ ਐਲਾਨ ਵਿੱਚ ਦਰਸਾਇਆ ਗਿਆ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਸਕਾਟ ਮੋਰੀਸਨ ਨੂੰ ਮੈਲਬਰਨ ਅੰਦਰ ਨਿਊਜ਼ੀਲੈਂਡ ਤੋਂ ਆਉਣ ਵਾਲੀਆਂ ਫਲਾਈਟਾਂ ਆਉਣ ਵਾਲੇ ਸੋਮਵਾਰ (ਨਵੰਬਰ 9) ਤੋਂ ਮੁੜ ਤੋਂ ਚਾਲੂ ਕਰਨ ਬਾਰੇ ਚਿੱਠੀ ਲਿੱਖੀ ਹੈ ਅਤੇ ਕਿਹਾ ਹੈ ਕਿ ਮੈਲਬੋਰਨ ਪ੍ਰਸ਼ਾਸਨ ਅਤੇ ਵਿਕਟੋਰੀਆਈ ਸਰਕਾਰ ਹੁਣ ਅਜਿਹੇ ਪੜਾਅ ਉਪਰ ਪਹੁੰਚ ਚੁਕੀ ਹੈ ਜਿੱਥੇ ਕਿ ਉਹ ਅਜਿਹੀਆਂ ਫਲਾਈਟਾਂ ਨੂੰ ਸੁਚੱਜੇ ਢੰਗ ਤਰੀਕਿਆਂ ਨਾਲ ਹੈਂਡਲ ਕਰ ਸਕਦੀ ਹੈ ਇਸ ਲਈ ਰਾਜ ਸਰਕਾਰ ਨੇ ”ਟ੍ਰਾਂਸ-ਟੈਸਮਨ ਬਬਲ” ਦਾ ਹਿੱਸਾ ਬਣਨ ਦਾ ਮਨ ਬਣਾਇਆ ਹੈ ਕਿਉਂਕਿ ਰਾਜ ਅੰਦਰ ਹੁਣ ਪੂਰੇ ਇੱਕ ਹਫਤੇ ਤੋਂ ਕਰੋਨਾ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕ ਬੀਤੇ ਮਾਰਚ ਦੇ ਮਹੀਨੇ ਤੋਂ ਹੁਣ ਤੱਕ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਚੁਕੇ ਹਨ ਇਸਲਈ ਬਧਿਤ ਆਵਾਜਾਈ ਨੂੰ ਹੁਣ ਹੋਰ ਰੋਕਣ ਦਾ ਕੋਈ ਫਾਇਦਾ ਹੀ ਨਹੀਂ ਹੈ ਅਤੇ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਧੀਆਂ ਤੋਂ ਰਿਆਇਤਾਂ ਰਾਹੀਂ ਮੁਕਤ ਕਰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿੱਚ ਕੋਈ ਲੁਕਾਅ ਨਹੀਂ ਕਿ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਅੰਦਰ ਕਰੋਨਾ ਦੀ ਭਿਆਨਕ ਬਿਾਮਰੀ ਨੇ ਸਭ ਹੱਦਾਂ-ਬੰਨ੍ਹੇ ਟੱਪ ਕੇ ਕਹਿਰ ਮਚਾਇਆ ਹੈ ਅਤੇ ਅਜਿਹੀਆਂ ਥਾਵਾਂ ਤੋਂ ਬੀਤੇ ਕਈ ਮਹੀਨਿਆਂ ਤੋਂ ਫਸੇ ਹੋਏ ਲੋਕ ਹੁਣ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ ਅਤੇ ਇਸ ਵਾਸਤੇ ਬਹੁਤ ਜ਼ਿਆਦਾ ਅਹਿਤਿਆਦ ਦੀ ਜ਼ਰੂਰਤ ਵੀ ਹੈ ਅਤੇ ਉਹ ਇਸ ਪ੍ਰਤੀ ਆਸਵੰਦ ਹਨ ਕਿ ਸਮੁੱਚੀ ਟੀਮ ਹੀ ਪਹਿਲਾਂ ਦੀ ਤਰਾ੍ਹਂ ਹੀ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਦੀ ਰਹੇਗੀ ਅਤੇ ਹੁਣ ਅਸੀਂ ਸਾਰੇ ਮਿਲ ਕੇ ਇਸ ਭਿਆਨਕ ਬਿਮਾਰੀ ਨੂੰ ਰਾਜ ਅੰਦਰ ਮੁੜ੍ਹ ਤੋਂ ਸਿਰ ਚੁੱਕਣ ਨਹੀਂ ਦੇਵਾਂਗੇ।