ਨਿਊਜ਼ੀਲੈਂਡ ਦੇਸ਼ ਦਾ ਰਾਸ਼ਟਰੀ ਝੰਡਾ ਬਦਲਣ ਦੇ ਲਈ ਸਰਕਾਰ ਵੱਲੋਂ ਦੋ ਜਨ-ਮੱਤ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਪਹਿਲਾ ਜਨ-ਮੱਤ 20 ਨਵੰਬਰ ਤੋਂ 11 ਦਸੰਬਰ 2015 ਦੌਰਾਨ ਹੋ ਚੁੱਕਾ ਹੈ ਅਤੇ ਹੁਣ 3 ਮਾਰਚ ਤੋਂ 24 ਮਾਰਚ ਤੱਕ ਦੂਜਾ ਜਨ-ਮੱਤ ਕਰਵਾਇਆ ਜਾ ਰਿਹਾ ਹੈ। ਅੱਜ ਇਸ ਜਨਮੱਤ ਦਾ ਆਖਰੀ ਦਿਨ ਹੈ ਅਤੇ ਸ਼ਾਮ 7 ਵਜੇ ਤੱਕ ਪ੍ਰਾਰੰਭਿਕ (ਕੱਚਾ) ਨਤੀਜਾ ਆ ਜਾਵੇਗਾ ਕਿ ਨਵਾਂ ਝੰਡਾ ਜਿੱਤਿਆ ਜਾਂ ਪੁਰਾਣਾ ਝੰਡਾ। ਅਧਿਕਾਰਕ ਤੌਰ ‘ਤੇ ਸਰਕਾਰੀ ਨਤੀਜਾ 30 ਮਾਰਚ ਨੂੰ ਐਲਾਨਿਆ ਜਾਵੇਗਾ। ਉਦੋਂ ਤੱਕ ਰਹਿੰਦੀਆਂ ਵੋਟਾਂ ਵੀ ਮਿਲ ਜਾਣਗੀਆਂ।
ਕਿਸੇ ਦੀਆਂ ਵੋਟਾਂ ਕਿਸੇ ਨੇ ਪਾਈਆਂ: ਇਲੈਕਟਰੋਲ ਕਮਿਸ਼ਨ ਨੇ ਇਕ ਫੇਸ ਬੁੱਕ ਪੋਸਟ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਗੱਲ ਪੁਲਿਸ ਦੇ ਧਿਆਨ ਵਿਚ ਲਿਆਂਦੀ ਹੈ ਕਿ ਕੁਝ ਲੋਕਾਂ ਨੇ ਆਪਣੀ ਫੇਸ ਬੁੱਕ ਉਤੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਤੋਂ ਵੱਧ ਵਾਰ ਵੋਟ ਪਾਈ ਹੈ। ਉਨ੍ਹਾਂ ਨੇ ਕਿਸੇ ਹੋਰ ਦੇ ਵੋਟਿੰਗ ਪੇਪਰ ਵਰਤਣ ਦੀ ਗੱਲ ਕੀਤੀ ਹੈ। ਜੇਕਰ ਅਜਿਹਾ ਕੋਈ ਦੋਸ਼ੀ ਫੜਿਆ ਜਾਂਦਾ ਹੈ ਕਾਂ 2 ਸਾਲ ਦੀ ਸਜ਼ਾ ਹੈ ਅਤੇ 40000 ਡਾਲਰ ਦਾ ਜ਼ੁਰਮਾਨਾ।