ਨਿਊਜ਼ੀਲੈਂਡ ‘ਚ ਹੋ ਰਿਹੈ ਝੰਡਿਆਂ ਦਾ ਮੁਕਾਬਲਾ

NZ PIC 6 Oct-1ਨਿਊਜ਼ੀਲੈਂਡ ਦੇ ਰਾਸ਼ਟਰੀ ਝੰਡੇ ਨੂੰ ਬਦਲਣ ਦੀਆਂ ਕਾਰਵਾਈਆਂ ਦੇ ਵਿਚ ਵਾਧਾ ਹੋ ਗਿਆ ਹੈ। ਇਸ ਸਬੰਧੀ ਸਰਕਾਰ ਨੇ ਰੈਫਰੰਡਮ (ਜਨਮੱਤ-ਸੰਗ੍ਰਹਿ) ਦੀ ਸ਼ੁਰੂਆਤ ਕਰ ਦਿੱਤੀ ਹੈ। ਇਲੈਕਸ਼ਨ ਵਿਭਾਗ ਨੇ ਘਰਾਂ ਦੇ ਵਿਚ ਵੋਟਿੰਗ ਸਬੰਧੀ ਜਾਗੂਰਕ ਕਰਨ ਦੇ ਲਈ ਪੇਪਰ ਭੇਜ ਦਿਤੇ ਹਨ। 20 ਨਵੰਬਰ ਤੋਂ 11 ਦਸੰਬਰ ਤੱਕ ਪਹਿਲਾ ਜਨਮੱਤ ਹੋਵੇਗਾ ਜਿਸ ਦੇ ਵਿਚ ਨਵੇਂ ਪੰਜ ਡਿਜ਼ਾਈਨ ਕੀਤੇ ਝੰਡਿਆਂ ਵਿਚੋਂ ਰੈਂਕ ਦੇ ਅਧਾਰ ਉਤੇ ਇਕ ਝੰਡਾ ਚੁਣਿਆ ਜਾਵੇਗਾ। ਇਸ ਸਬੰਧੀ ਵੋਟਿੰਗ ਪੇਪਰ 20 ਨਵੰਬਰ ਤੋਂ 27 ਨਵੰਬਰ ਤੱਕ ਪਹਿਲਾਂ ਹੀ ਮਿਲ ਜਾਣਗੇ। ਰੈਂਕ  ਨੰਬਰ 1 ਦੇਣ ਦਾ ਮਤਲਬ ਹੋਏਗਾ ਕਿ ਤੁਸੀਂ ਉਸ ਝੰਡੇ ਨੂੰ ਸਭ ਤੋਂ ਜਿਆਦਾ ਪਸੰਦ ਕਰਦੇ ਹੋ। ਜਿਹੜਾ ਝੰਡਾ 50% ਤੋਂ ਜਿਆਦਾ ਤੱਕ ਨੰਬਰ 1 ਰੈਂਕ ਲੈ ਜਾਵੇਗਾ ਉਸਦਾ ਮੁਕਾਬਲਾ ਫਿਰ ਦੇਸ਼ ਦੇ ਮੌਜੂਦਾ ਰਾਸ਼ਟਰੀ ਝੰਡੇ ਦੇ ਨਾਲ ਹੋਵੇਗਾ। ਮਾਰਚ ਮਹੀਨੇ ਦੁਬਾਰਾ ਜਨਮੱਤ ਆਵੇਗਾ ਅਤੇ ਉਸ ਜਨਮੱਤ ਦੇ ਵਿਚ ਦੋਹਾਂ ਵਿਚੋਂ ਇਕ ਨੂੰ ਚੁਣਿਆ ਜਾਵੇਗਾ। 18 ਸਾਲ ਤੋਂ ਉਪਰ ਵਾਲੇ ਇਸ ਜਨਮੱਤ ਵਿਚ ਭਾਗ ਲੈ ਸਕਣਗੇ। ਵੋਟ ਵਾਉਣ  ਦਾ ਹੱਕ ਉਸੇ ਨੂੰ ਹੋਵੇਗਾ ਜੋ ਨਿਊਜ਼ੀਲੈਂਡ ਦੇ ਵਿਚ ਕੁੱਲ ਇਕ ਸਾਲ ਤੋਂ ਜਿਆਦਾ ਤੱਕ ਰਿਹਾ ਹੋਵੇ। ਇਸ ਸਬੰਧੀ ਕੁਝ ਹੋਰ ਸ਼ਰਤਾਂ ਵੀ ਹਨ ਜੋ ਕਿ ਵੈਬਸਾਈਟ ਉਤੇ ਵੇਖੀਆਂ ਜਾ ਸਕਦੀਆਂ ਹਨ।

Install Punjabi Akhbar App

Install
×