ਨਿਊਜ਼ੀਲੈਂਡ ਦੇ ਬਦਲਵੇਂ ਝੰਡੇ ਦੀ ਚੋਣ ਕਰਨ ਲਈ ਵੋਟਿੰਗ ਪੇਪਰ ਪਹੁੰਚਣੇ ਸ਼ੁਰੂ-8 ਦਸੰਬਰ ਹੈ ਆਖਰੀ ਮਿਤੀ

election-Pbiਨਿਊਜ਼ੀਲੈਂਡ ਦੇ ਚੋਣ ਵਿਭਾਗ ਵੱਲੋਂ ਰਾਸ਼ਟਰੀ ਝੰਡੇ ਨੂੰ ਬਦਲਣ ਦੇ ਲਈ ਪਹਿਲਾ ਜਨਮੱਤ ਸ਼ੁਰੂ ਹੋ ਗਿਆ ਹੈ। ਘਰਾਂ ਦੇ ਵਿਚ ਵੋਟਿੰਗ ਪੇਪਰ ਪਹੁੰਚ ਰਹੇ ਹਨ। ਪਹਿਲੇ ਗੇੜ ਦੇ ਵਿਚ ਨਵੇਂ ਪੰਜ ਡਿਜ਼ਾਈਨ ਕੀਤੇ ਝੰਡਿਆਂ ਵਿਚੋਂ ਇਕ ਨੂੰ ਚੁਨਣਾ ਹੈ ਅਤੇ ਫਿਰ ਇਸਦਾ ਮੁਕਾਬਲਾ ਦੂਜੇ ਗੇੜ ਵਿਚ (3 ਤੋਂ 24 ਮਾਰਚ 2016) ਮੌਜੂਦਾ ਝੰਡੇ ਨਾਲ ਹੋਵੇਗਾ। ਵੋਟਿੰਗ ਪੇਪਰ ਫ੍ਰੀ ਪੋਸਟ ਲਿਫਾਫੇ ਵਿਚ 8 ਦਸੰਬਰ ਤੱਕ ਵਿਭਾਗ ਨੂੰ ਪੋਸਟ ਕਰਨੇ ਜਰੂਰੀ ਹਨ। ਪੰਜ ਝੰਡਿਆਂ ਨੂੰ 1 ਤੋਂ ਲੈ ਕੇ 5 ਤੱਕ ਰੈਕਿੰਗ ਦੇਣੀ ਹੈ। ਰੈਂਕਿੰਗ ਵਾਸਤੇ ਇਕ ਅੰਕ ਦੁਬਾਰਾ ਨਹੀਂ ਵਰਤਿਆ ਜਾਵੇਗਾ।
ਖੁਸ਼ੀ ਦੀ ਗੱਲ ਹੈ ਕਿ ਵੋਟਿੰਗ ਪੈਕ ਦੇ ਵਿਚ ਆਏ ਦਿਸ਼ਾ ਨਿਰਦੇਸ਼ਾਂ ਵਾਲੀ ਗਾਈਡ ਦੇ ਵਿਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ, ਪਰ ਤਰਜ਼ਮਾ ਕਰਨ ਵੇਲੇ ਕੁਝ ਗਲਤੀਆਂ ਰੜਕਦੀਆਂ ਹਨ ਜਿਨ੍ਹਾਂ ਨੂੰ ਅਗਲੀ ਵਾਰ ਦਰੁਸਤ ਕਰਨ ਵਾਸਤੇ ਪਾਠਕ ਸਾਹਿਬਾਨ ਵਿਭਾਗ ਨੂੰ ਸੂਚਿਤ ਕਰਨ। ਉਦਾਹਰਣ ਦੇ ਤੌਰ ‘ਤੇ ਝੰਡਾ ਲਿਖਣ ਦੀ ਬਜ਼ਾਏ ਫਲੈਗ ਲਿਖਿਆ ਗਿਆ ਹੈ, ਖਾਨਾ ਲਿਖਣ ਦੀ ਬਜਾਏ ਬੋਕਸ ਲਿਖਿਆ ਗਿਆ ਹੈ। ਆਪਣਾ ਵੋਟਿੰਗ ਵੋਟਿੰਗ ਪੈਕ ਸਮੇਤ ਭੇਜਣ ਵਾਸਤੇ ਕਿਹਾ ਗਿਆ ਹੈ ਜਦ ਕਿ ਵੋਟਿੰਗ ਪੈਕ ਪੜ੍ਹਨ ਵਾਸਤੇ ਆਇਆ ਹੈ ਅਤੇ ਸਿਰਫ ਆਖਰੀ ਹਿੱਸਾ ਕੱਟ ਕੇ ਭੇਜਣਾ ਹੈ। ਇਹ ਪੇਪਰ 8 ਦਸੰਬਰ ਨੂੰ ਵੀ ਭੇਜੇ ਜਾ ਸਕਦੇ ਹਨ ਪਰ ਲਿਖਿਆ ਗਿਆ ਹੈ ਕਿ 8 ਦਸੰਬਰ ਤੋਂ ਪਹਿਲਾਂ ਪੋਸਟ ਕਰੋ। ਇਸ ਪੱਤਰਕਾਰ ਵੱਲੋਂ ਇਹ ਗਲਤੀਆਂ ਸਬੰਧੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਵਿਚਾਰਨ ਦੀ ਗੱਲ ਹੈ ਕਿ ਹਿੰਦੀ ਦੇ ਵਿਚ ਤਰਜਮਾ ਠੀਕ ਕੀਤਾ ਗਿਆ ਹੈ, ਪਰ ਪੰਜਾਬੀ ਦੇ ਵਿਚ ਠੀਕ ਨਹੀਂ ਹੋਇਆ। ਵਿਭਾਗ ਕਿਹੜੇ ਲੋਕਾਂ ਕੋਲੋਂ ਇਹ ਸੇਵਾਵਾਂ ਲੈ ਰਿਹਾ ਹੈ, ਸਾਡੇ ਸੰਸਦ ਮੈਂਬਰ ਜਰੂਰ ਸੋਚਣ।

Install Punjabi Akhbar App

Install
×