ਨਿਊਜ਼ੀਲੈਂਡ ਫਸਟ ਮਤਲਬ ਇੱਜ਼ਤ ਕਰਨੀ ਸਿੱਖੋ ਜੇ ਇਥੇ ਰਹਿਣਾ

  • ਵਿਨਸਨ ਪੀਟਰਜ਼ ਦੀ ਪਾਰਟੀ ਲਿਆ ਰਹੀ ਹੈ ‘ਰਿਸਪੈਕਟ ਨਿਊਜ਼ੀਲੈਂਡ ਵੈਲੂਅਜ਼’-ਸਿਟੀਜ਼ਨਸ਼ਿੱਪ ਟੈਸਟ ਦੀ ਵੀ ਤਿਆਰੀ

winston-peters-nz

ਆਕਲੈਂਡ 30 ਸਤੰਬਰ  -ਨਿਊਜ਼ੀਲੈਂਡ ਸਰਕਾਰ ਦੇ ਢਾਂਚੇ ਦੀ ਇਕ ਅਹਿਮ ਕੜੀ ‘ਨਿਊਜ਼ੀਲੈਂ ਫਸਟ ਪਾਰਟੀ’ ਨੇ ਲਗਦਾ ਹੈ ਆਪਣੇ ਅਸਲੀ ਅਰਥ ਸਮਝਾਉਣ ਲਈ ਇਕ ਨਵਾਂ ਕਾਨੂੰਨ ਪੇਸ਼ ਕਰਨ ਦਾ ਪ੍ਰੋਗਰਾਮ ਬਣਾ ਲਿਆ ਹੈ। ਪਾਰਟੀ ਨੇਤਾ ਸ੍ਰੀ ਵਿਨਸਨ ਪੀਟਰਜ਼ ਨੇ ਨਿਊਜ਼ੀਲੈਂਡ ਨੂੰ ਆਪਣਾ ਘਰ ਬਨਾਉਣ ਵਾਲੇ ਪ੍ਰਵਾਸੀਆਂ ਨੂੰ ਇਥੇ ਦੀਆਂ ਕਦਰਾਂ-ਕੀਮਤਾਂ ਨਾਲ ਨਾ ਖੇਡਣ ਅਤੇ ਇਜੱਤ ਕਰਨ ਦਾ ਸਬਕ ਪੜ੍ਹਾਉਣ ਲਈ ਮਾਪਦੰਢ ਕਾਇਮ ਕਰਨ ਦਾ ਕਾਫੀ ਹੋਮ ਵਰਕ ਕਰਵਾ ਲਿਆ ਹੈ। ਪਾਰਟੀ ਨੇ ਆਪਣੀ 25ਵੇਂ ਸਾਲਗਿਰਾ ਸਮਾਗਮ ਦੇ ਵਿਚ ਫੈਸਲਾ ਲਿਆ ਹੈ ਕਿ ਜੇਕਰ ਕਿਸੇ ਨੇ ਇਥੇ ਨਾਗਰਿਕ ਬਣ ਕੇ ਰਹਿਣਾ ਹੈ ਤਾਂ ਨਿਊਜ਼ੀਲੈਂਡ ਦੀਆਂ ਸਭਿਆਚਾਰਕ ਤੇ ਹੋਰ ਕਦਰਾਂ ਕੀਮਤਾਂ ਦੀ ਇੱਜ਼ਤ ਕਰਨੀ ਹੋਏਗੀ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਵਿਚੋਂ ਕਈਆਂ ਨੇ ਕਾਨੂੰਨ ਦੀ ਅਣਦੇਖੀ ਕੀਤੀ ਹੈ, ਸੁਚਾਰੂ ਸਿਸਟਮ ਨੂੰ ਭੰਗ ਕਰਨ ਦੀ ਕੋਸ਼ਿਸ ਕੀਤੀ ਹੈ ਅਤੇ ਦੇਸ਼ ਨੂੰ ਨੁਕਸਾਉਣ ਪਹੁੰਚਾਇਆ ਹੈ। ਪਾਰਟੀ ਦੇ ਵਿਚ ਤੈਅ ਹੋਇਆ ਕਿ ਨਿਊਜ਼ੀਲੈਂਡ ਨੂੰ ਸਿਰਫ ਉਹ ‘ਮਾਈਗ੍ਰਾਂਟ’ ਅਤੇ ‘ਰਿਫਿਊਜ਼ੀ’ ਚਾਹੀਦੇ ਹਨ ਜਿਹੜੇ ਦੇਸ਼ ਨੂੰ ਬਿਹਤਰ ਬਨਾਉਣ ਵਿਚ ਹਿੱਸਾ ਪਾਉਣ ਨਾ ਕਿ ਦੇਸ਼ ਨੂੰ ਮੁਸ਼ਕਿਲ ਦੇ ਵਿਚ ਫਸਾਉਣ। ਇਹ ਵੀ ਵਿਚਾਰ ਹੋਈ ਕਿ ਪ੍ਰਵਾਸੀ ਆਪਣੇ ਆਈਡੀਓ (ਸਲਾਹ ਮਸ਼ਵਰੇ) ਆਪਣੇ ਕੋਲ ਰੱਖਣ ਸਾਨੂੰ ਨਵੇਂ ਆਈਡੀਏ ਨਾ ਦੇਣ ਉਨ੍ਹਾਂ ਨੂੰ ਪਤਾ ਹੈ ਕੀ ਕਰਨਾ ਹੈ। ਇਕ ਐਮ.ਪੀ. ਨੇ ਵਿਚਾਰ ਦਿੱਤਾ ਕਿ ਜਿਹੜੇ ਨਿਊਜ਼ੀਲੈਂਡ ਦੀ ਕਦਰ ਨਹੀਂ ਕਰਨਗੇ ਉਹ ਵਾਪਿਸ ਭੇਜੇ ਜਾਣਗੇ। ਸਿਟੀਜ਼ਨਸ਼ਿੱਪ ਉਤੇ ਵੀ ਗਹਿਰੀ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਵਿਚਾਰਾਂ ਹੋ ਰਹੀਆਂ ਹਨ ਕਿ ਸਿਟੀਸ਼ਨਸ਼ਿੱਪ ਟੈਸਟ ਰੱਖਿਆ ਜਾਵੇ। ਸੋ ਪ੍ਰਵਾਸੀਓ ਖਿਆਲ ਰੱਖਿਓ ਜੇਕਰ ਅਜਿਹਾ ਬਿਲ ਪਾਸ ਹੋ ਜਾਂਦਾ ਹੈ ਤਾਂ ਛੋਟੀਆਂ-ਛੋਟੀਆਂ ਕਮਰਾ ਬੰਦ ਚਲਾਕੀਆਂ ਇਕ ਦਿਨ ਵਾਪਿਸ ਵਤਨਾਂ ਨੂੰ ਮੋੜ ਦੇਣਗੀਆਂ ਅਤੇ ਬੰਦ ਘਰਾਂ ਦੇ ਕੁੰਡੇ ਖੋਲ੍ਹਣ ਉਤੇ ਮਜ਼ਬੂਰ ਕਰਨਗੀਆਂ।

Welcome to Punjabi Akhbar

Install Punjabi Akhbar
×
Enable Notifications    OK No thanks