ਨਿਊਜ਼ੀਲੈਂਡ ਦੇ ਕੁੱਝ ਹਿੱਸਿਆਂ ਵਿਚ ਸਰਕਾਰ ਨੇ ਸੋਕਾ ਐਲਾਨਿਆ

ਨਿਊਜ਼ੀਲੈਂਡ ਦੇ ਲਗਾਤਾਰ ਪੈ ਰਹੀ ਗਰਮੀ ਦੇ ਨਾਲ ਇਥੇ ਦੀ ਹਰਿਆਲੀ ਅਤੇ ਪਸ਼ੂਆਂ ਦੀਆਂ ਚਾਰਗਾਹਾਂ ਦਾ ਘਾਹ ਲਗਪਗ ਸੁੱਕ ਗਿਆ ਹੈ। ਸਰਕਾਰ ਦੇ ਦੇਸ਼ ਦੇ ਕੁਝ ਹਿਸਿਆਂ ਨੂੰ ਸੋਕਾਗ੍ਰਸਤ ਇਲਾਕੇ ਐਲਾਨ ਦਿੱਤਾ ਹੈ। ਦੱਖਣੀ ਟਾਪੂ ਦੇ ਕੁਝ ਪੂਰਬੀ ਹਿਸੇ ਜਿਨ੍ਹਾਂ ਦੇ ਵਿਚ ਮਾਰਲਬੋਰੋ, ਕੈਂਟਰਬਰੀ ਅਤੇ ਓਟਾਗੋ ਆਦਿ ਸ਼ਾਮਿਲ ਨੂੰ ਦੇਸ਼ ਦੇ ਪ੍ਰਾਇਮਰੀ ਉਦਯੋਗ ਮੰਤਰੀ ਸ੍ਰੀ ਨਾਥਨ ਗੁਏ ਨੇ ਸੋਕਾਗ੍ਰਸਤ ਐਲਾਨ ਦਿੱਤਾ ਹੈ। ਬਹੁਤ ਸਾਰੇ ਕਿਸਾਨ ਪਸ਼ੂਆਂ ਦੇ ਲਈ ਹੁਣ ਖੁਰਾਕ ਦੀ ਵਰਤੋਂ ਕਰ ਰਹੇ ਹਨ।