ਭਾਰਤੀ ਵਿਦਿਆਰਥੀਆਂ ਲਈ ‘ਨਿਊਜ਼ੀਲੈਂਡ ਐਕਸਲੈਂਸ ਐਵਾਰਡ’ ਦਾ ਐਲਾਨ-ਸਾਂਸਦ ਸ. ਬਖਸ਼ੀ

NZ Pic 3 May-1
ਨਿਊਜ਼ੀਲੈਂਡ ਦੇ ਟੈਰੇਸ਼ਰੀ ਸਿੱਖਿਆ, ਹੁਨਰ ਅਤੇ ਰੁਜ਼ਗਾਰ ਮੰਤਰੀ ਸ੍ਰੀ ਸਟੀਵਨ ਜੋਇਸ ਨੇ ਐਲਾਨ ਕੀਤਾ ਹੈ ਕਿ ਭਾਰਤੀ ਵਿਦਿਆਰਥੀਆਂ ਦੇ ਲਈ ਇਕ ਨਵੀਂ ‘ਯੂਨੀਵਰਸਿਟੀ ਸਕਾਲਰਸ਼ਿੱਪ’ ਸ਼ੁਰੂ ਕੀਤੀ ਜਾ ਰਹੀ ਹੈ। ਇਹ ਐਲਾਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦੀ ਹਾਲ ਹੀ ਵਿਚ ਨਿਊਜ਼ੀਲੈਂਡ ਦੀ ਹੋਈ ਯਾਤਰਾ ਦੌਰਾਨ ਕੀਤਾ ਗਿਆ ਹੈ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਸ ਐਲਾਨ ਉਤੇ ਖੁਸ਼ੀ ਪ੍ਰਗਟ ਕਰਦਿਆਂ ਨਿਊਜ਼ੀਲੈਂਡ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਨਵੇਂ ਐਵਾਰਡ ਅਨੁਸਾਰ 35 ਉਚ ਦਰਜੇ ਦੇ ਭਾਰਤੀ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿੱਪ ਦੇ ਰਾਹੀਂ ਮੌਕਾ ਦਿੱਤਾ ਜਾਵੇਗਾ ਕਿ ਉਹ  ਨਿਊਜ਼ੀਲੈਂਡ ਦੀਆਂ ਵਿਸ਼ਵ ਪੱਧਰ ਦੀਆਂ ਉਪਰਲੀਆਂ 8 ਯੂਨੀਵਰਸਿਟੀਆਂ ਜਿਨ੍ਹਾਂ ਵਿਚ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ ( S“5M-ਸੈਕੰਡਰੀ ਮੈਥੇਮੈਟਿਕਸ ਰੀਸੋਰਜ਼ ਪੈਕੇਜ), ਫੈਸ਼ਨ ਅਤੇ ਬਿਜ਼ਨਸ ਸਬੰਧੀ ਕੋਰਸਾਂ  ਲਈ ‘ਨਿਊਜ਼ੀਲੈਂਡ ਐਕਸਲੈਂਸ ਐਵਾਰਡ’ ਦੀ ਸਹੂਲਤ ਦੇ ਨਾਲ ਇਥੇ ਰਹਿ ਕੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਭਾਗ ਲੈ ਸਕਣ।
ਭਾਰਤ ਨਿਊਜ਼ੀਲੈਂਡ ਦਾ 10ਵਾਂ ਵੱਡਾ ਵਪਾਰਕ ਭਾਈਵਾਲ ਹੈ। ਪਿਛਲੇ ਸਾਲ ਸਾਡਾ ਦੁਪਾਸੀ ਵਪਾਰ 2 ਬਿਲੀਅਨ ਤੁੱਕ ਪੁੱਜਿਆ ਸੀ। ਇਹ ਪਹਿਲ ਕਦਮੀ ਨਿਊਜ਼ੀਲੈਂਡ ਸਰਕਾਰ ਦੀ ਆਰਥਿਕ ਵਿਕਾਸ ਵੱਲ ਵਚਨਬੱਧਤਾ ਦਰਸਾਉਂਦੀ ਹੈ ਅਤੇ ਸਾਡੀਆਂ ਯੂਨੀਵਰਸਿਟੀਆਂ ਇਨ੍ਹਾਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ। ਇਸ ਦੇ ਨਾਲ ਹੀ ਇਹ ਵੀ ਪ੍ਰਤੱਖ ਰੂਪ ‘ਚ ਸਾਬਿਤ ਹੁੰਦਾ ਨਜ਼ਰ ਆਉਂਦਾ ਹੈ ਕਿ ਭਾਰਤ ਵਪਾਰਕ, ਆਰਥਿਕ, ਰਾਜਨੀਤਕ ਅਤੇ ਸਿੱਖਿਆ ਦੇ ਪੱਖ ਤੋਂ ਸਾਡਾ ਮਹੱਤਵਪੂਰਨ ਭਾਈਵਾਲ ਹੈ।
ਨਿਊਜ਼ੀਲੈਂਡ ਅਤੇ ਭਾਰਤ ਦੇ ਦੋ-ਪਾਸੀ ਨਿੱਘੇ ਸਬੰਧਾਂ ਨੂੰ ਖੋਲ੍ਹਣ ਦੇ ਲਈ ਸਿਖਿਆ ਅੱਜ ਇਕ ਅਹਿਮ  ਚਾਬੀ ਹੈ। 2014 ਦੇ ਵਿਚ 20000 ਤੋਂ ਜਿਆਦਾ ਭਾਰਤੀ ਵਿਦਿਆਰਥੀਆਂ ਨੇ ਨਿਊਜ਼ੀਲੈਂਡ ਨੂੰ ਉਚ ਸਿਖਿਆ ਪ੍ਰਾਪਤ ਕਰਨ ਦੇ ਲਈ ਚੁਣਿਆ ਹੈ। ਇਸਦੇ ਨਾਲ ਭਾਰਤ ਦੇਸ਼ ਨਿਊਜ਼ੀਲੈਂਡ ਵਿਖੇ ਪੜ੍ਹਨ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ  ਵਧਦੀ ਗਿਣਤੀ ਅਨੁਸਾਰ ਦੂਜਾ ਵੱਡਾ ਸਰੋਤ ਬਣ ਗਿਆ ਹੈ।
ਇਸ ਤਰ੍ਹਾਂ ਦਾ ਸ਼ੁਰੂ ਹੋਇਆ ਨਵਾਂ ਸਕਾਲਰਸ਼ਿੱਪ ਪ੍ਰੋਗਰਾਮ ਦੋਹਾਂ ਦੇਸ਼ਾਂ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਵਿਕਸਤ ਹੋ ਰਹੇ ਆਪਸੀ ਸਬੰਧਾਂ ਦੇ ਲਈ ਬਹੁਤ ਮਹੱਤਵਪੂਰਨ ਹੈ। ਇਥੇ ਪੜ੍ਹਨ ਆਇਆ ਹਰ ਭਾਰਤੀ ਵਿਦਿਆਰਥੀ ਇਕ ਤਰ੍ਹਾਂ ਨਾਲ ਨਿਊਜ਼ੀਲੈਂਡ ‘ਚ ਉਚ ਦਰਜੇ ਦੇ ਯੂਨੀਵਰਸਿਟੀ ਸਿਸਟਮ ਦੇ ਲਈ ਰਾਜਦੂਤ ਵਾਂਗ ਕੰਮ ਕਰਦਾ ਹੈ।
ਉਚ ਪੜ੍ਹਾਈ ਦੇ ਵਾਸਤੇ ਇਥੇ ਲਗਾਤਾਰ ਵਧਦੀ ਗਿਣਤੀ ਦੇ ਵਿਚ ਆ ਰਹੇ ਭਾਰਤੀ ਵਿਦਿਆਰਥੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਨੂੰ ਪਹਿਲ ਦੇ ਰਹੇ ਹਨ।  ਨਿਊਜ਼ੀਲੈਂਡ ਉਦਯੋਗ ਦੀ ਲੋੜ ਮੁਤਾਬਿਕ ਸਿਖਿਆ ਦੇ ਅਨੁਸ਼ਾਸ਼ਨੀ-ਬੱਧ ਤਰੀਕੇ ਨਾਲ ਦੇਸ਼ ਹੋਰ ਤਰੱਕੀ ਵੱਲ ਵਧ ਰਿਹਾ ਹੈ।
‘ਨਿਊਜ਼ੀਲੈਂਡ ਐਕਸਲੈਂਸ ਐਵਾਰਡ’ ਹਾਸਿਲ ਕਰਨ ਵਾਲੇ ਹਰ ਭਾਰਤੀ ਵਿਦਿਆਰਥੀ ਨੂੰ 5000 ਡਾਲਰ ਦੀ ਟਿਊਸ਼ਨ ਫੀਸ ਦੀ ਸਹੂਲਤ ਮਿਲੇਗੀ ਅਤੇ ਉਹ 2016 ਅਤੇ 2017 ਦੇ ਵਿਚ ਆਪਣੀ ਪੜ੍ਹਾਈ ਇਥੇ ਸ਼ੁਰੂ ਕਰ ਸਕਣਗੇ।

Welcome to Punjabi Akhbar

Install Punjabi Akhbar
×
Enable Notifications    OK No thanks