2017 ‘ਚ ਹਨ ਨਿਊਜ਼ੀਲੈਂਡ ‘ਚ ਵੀ ਆਮ ਚੋਣਾ: ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਵੱਲੋਂ ਚੌਥੀ ਵਾਰ ਉਮੀਦਵਾਰੀ ਲਈ ਦਿੱਤੇ ਗਏ ਸ਼ਕਤੀਸ਼ਾਲੀ ਸੰਕੇਤ

NZ PIC 23 Jan-12017 ਦੇ ਵਿਚ ਨਿਊਜ਼ੀਲੈਂਡ ਦੇ ਵਿਚ ਵੀ ਆਮ ਚੋਣਾਂ ਕਰਵਾਈਆਂ ਜਾਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਥੋੜ੍ਹੀ ਬਹੁਤ ਹਿਲਜੁਲ ਕਰਨ ਲੱਗੀਆਂ ਹਨ। ਮੀਡੀਆ ਵੀ ਇਸ ਸਬੰਧੀ ਕੰਨਸੋਆਂ ਲੈਂਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਨੇ ਸਪਸ਼ਟ ਸੰਕੇਤ ਦਿੱਤੇ ਹਨ ਕਿ ਉਹ ਅਗਲੀਆਂ ਚੋਣਾਂ ਦੇ ਵਿਚ ਦੁਬਾਰਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਹੋ ਸਕਦੇ ਹਨ। ਜੇਕਰ ਉਹ ਚੌਥੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਇਕ ਸਾਬਕਾ ਪ੍ਰਧਾਨ ਮੰਤਰੀ ਸਵ. ਸ੍ਰੀ ਸਰ ਕੇਥ ਹੋਲੀਏਕ ਦੀ ਬਰਾਬਰਤਾ ਕਰ ਜਾਣਗੇ ਜੋ ਕਿ 12 ਸਾਲ ਤੱਕ ਲਗਾਤਾਰ ਪ੍ਰਧਾਨ ਮੰਤਰੀ ਰਹੇ ਸਨ। ਉਹ ਕੁਝ ਸਮੇਂ ਲਈ ਪਹਿਲੀ ਵਾਰ 1957 ਵਿਚ ਪ੍ਰਧਾਨ ਮੰਤਰੀ ਬਣੇ ਫਿਰ 1960 ਤੋਂ 1972 ਤੱਕ ਲਗਾਤਾਰ ਪ੍ਰਧਾਨ ਮੰਤਰੀ ਰਹੇ। ਇਸ ਤੋਂ ਇਲਾਵ 1977 ਤੋਂ 1980 ਤੱਕ ਉਹ ਦੇਸ਼ ਦੇ ਗਵਰਨਰ ਜਨਰਲ ਵੀ ਰਹੇ। 8 ਦਸੰਬਰ 1983 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਦਾਮਾਦ ਸ੍ਰੀ ਕੇਮ ਕੋਮਬਰ ਵੀ ਨੈਸ਼ਨਲ ਪਾਰਟੀ ਦੇ ਐਮ.ਪੀ. ਰਹੇ ਹਨ। 1955 ਦੇ ਵਿਚ ਖੇਤੀਬਾੜੀ ਮੰਤਰੀ ਹੁੰਦਿਆਂ ਸ੍ਰੀ ਕੇਥ ਨੇ ਭਾਰਤ ਦੀ ਯਾਤਰਾ ਵੀ ਕੀਤੀ ਸੀ।

Install Punjabi Akhbar App

Install
×