ਨਿਊਜ਼ੀਲੈਂਡ ‘ਚ 26 ਮਾਰਚ ਨੂੰ ਲੱਗੇਗਾ ‘ਈਸਟਰ ਭੰਗੜਾ ਮੇਲਾ’

NZ PIC 1 March-15ਰਿਵਰ ਪ੍ਰੋਡਕਸ਼ਨ ਨਿਊਜ਼ੀਲੈਂਡ ਵੱਲੋਂ ਇਥੇ ਈਸਟਰ ਡੇਅ ਦੇ ਲੰਬੇ ਵੀਕਐਂਡ ਨੂੰ ਹੋਰ ਰੌਣਕ ਭਰਿਆ ਬਣਾਉਣ ਦੇ ਲਈ ‘ਈਸਟਰ ਭੰਗੜਾ ਮੇਲਾ’ 26 ਮਾਰਚ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਜਾ ਰਿਹਾ ਹੈ। ਯੈਲੌ ਚਿੱਲੀ ਰੈਸਟੋਰੈਂਟ, ਨਿਊ ਏਜ਼ ਹੋਮਜ਼, ਗੁਰਜੀਤ ਸੇਖੋਂ ਅਤੇ ਸਪਾਰਕਲਜ ਜਿਊਲਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਭੰਗੜਾ ਮੇਲੇ ਦੇ ਵਿਚ ਪੰਜ ਅੰਤਰਰਾਸ਼ਟਰੀ ਗਾਇਕ ਤੇ ਫਿਲਮੀ ਕਲਾਕਾਰ ਪਹੁੰਚ ਰਹੇ ਹਨ। ਜਿਸ ਵਿਚ ਮੁੱਖ ਤੌਰ ‘ਤੇ ਸ਼ੈਰੀ ਮਾਨ, ਏ. ਕੇਅ, ਗੁਰੂ ਰੰਧਾਵਾ, ਨਿੰਜਾ ਅਤੇ ਅਦਾਕਾਰਾ ਹਿਮਾਨਸ਼ੀ ਖੁਰਾਣਾ ਸ਼ਾਮਿਲ ਹਨ। ਸ਼ਾਮ 7 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਦੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਮੇਲੇ ਦੇ ਪ੍ਰਬੰਧਕਾਂ ਸਪਾਂਸਰਜ ਅਤੇ ਨੌਜਵਾਨ ਸਰੋਤਿਆਂ ਵੱਲੋਂ ਕੌਫੀ ਕਲੱਬ ਮੈਨੁਕਾਓ ਵਿਖੇ ਇਕ ਰੰਗਦਾਰ ਪੋਸਟਰ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਜਾਰੀ ਕੀਤਾ ਗਿਆ। ਤੇਜ ਬੈਂਸ, ਜੱਸੀ ਬੈਨੀਪਾਲ, ਹਰਮਿੰਦਰ ਚੀਮਾ ਆਸਟਰੇਲੀਆ ਅਤੇ ਰਿੱਕੀ ਬੱਸੀ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਇਸ ਮੇਲੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਸਭ ਨੂੰ ਜੀ ਆਇਆਂ ਆਖਿਆ। ਇਸ ਸੁਹਾਵਣੇ ਸਮੇਂ ਨੂੰ ਉਦੋਂ ਹੋਰ ਚਾਰ ਚੰਨ ਲੱਗ ਗਏ ਜਦੋਂ ਨਿਊਜ਼ੀਲੈਂਡ ਦੇ ਸਥਾਨਕ ਟੇਲੇਂਟ (ਕਲਾਕਾਰੰ) ਨੂੰ ਦੋ ਦੋ ਮੁਖੜੇ ਸੁਨਾਉਣ ਲਈ ਕਿਹਾ ਗਿਆ। ਨੌਜਵਾਨ ਮੁੰਡਿਆਂ ਜਿਨ੍ਹਾਂ ਵਿਚ ਸੁਖਵੀਰ ਸਿੰਘ ਢੀਂਡਸਾ, ਵਰਿੰਦਰ ਸਿੰਘ ਗਿਟਾਰਵਾਦਕ, ਗੁੱਲ ਹਸਨ, ਰੋਮੀ, ਹਰਪ੍ਰੀਤ ਸਿੰਘ ਮਾਨ ਅਤੇ ਜੋਗੀ ਸਿੰਘ ਨੇ ਸ਼ਾਇਰੋ-ਸ਼ਾਇਰੀ ਅਤੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਪ੍ਰਬੰਧਕਾਂ ਵੱਲੋਂ ਆਪਣੇ ਗੋਲਡ ਸਪਾਂਸਰਜ਼ ਅਤੇ ਸਿਲਵਰ ਸਪਾਂਸਰਜ ਦਾ ਵੀ ਧੰਨਵਾਦ ਕੀਤਾ ਗਿਆ।