ਨਿਊਜ਼ੀਲੈਂਡ ‘ਚ 28 ਤੋਂ ਘੜੀਆਂ ਇਕ ਘੰਟਾ ਅੱਗੇ ਹੋਣਗੀਆਂ

NZ PIC 23 Sep-3
ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਨਿਊਜ਼ੀਲੈਂਡ ਦਾ ਸਮਾਂ 28 ਸਤੰਬਰ ਦਿਨ ਐਤਵਾਰ ਨੂੰ ਤੜਕੇ 2 ਵਜੇ ਇਕ ਘੰਟਾ ਅੱਗੇ ਹੋ ਜਾਵੇਗਾ। ਆਮ ਤੌਰ ‘ਤੇ ਇਕ ਦਿਨ ਪਹਿਲਾਂ ਸ਼ਨਿਚਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆ ਘੜੀਆਂ ਇਕ ਘੰਟਾ ਅੱਗੇ ਕਰਕੇ ਸੌਣ ਤਾਂ ਕਿ ਐਤਵਾਰ ਸਵੇਰ ਉਠਣ ਵੇਲੇ ਉਨ੍ਹਾਂ ਨੂੰ ਬਦਲਿਆ ਹੋਇਆ ਸਮਾਂ ਘੜੀਆਂ ਉਤੇ ਪ੍ਰਾਪਤ ਹੋਵੇ। ਇਹ ਸਮਾਂ 5 ਅਪ੍ਰੈਲ 2015 ਤੱਕ ਲਾਗੂ ਰਹੇਗਾ ਅਤੇ ਫਿਰ ਘੜੀਆਂ ਨੂੰ ਇਕ ਘੰਟਾ ਪਿੱਛੇ ਕੀਤਾ ਜਾਵੇਗਾ। ਬਦਲੇ ਹੋਏ ਸਮੇਂ ਅਨੁਸਾਰ 28 ਸਤੰਬਰ ਨੂੰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵਜੇ ਹੋਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਵਜੇ ਹੋਣਗੇ।