ਡੇਅ ਲਾਈਟ ਸੇਵਿੰਗ ਸ਼ੁਰੂ -ਅੱਜ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅਗੇ ਹੋਈਆਂ ਅਗੇ

(ਆਕਲੈਂਡ):-ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ (ਰੌਸ਼ਨੀ ਦੀ ਬੱਚਤ) ਦੀ ਸ਼ੁਰੂਆਤ ਤਹਿਤ ਘੜੀਆਂ ਦਾ ਸਮਾਂ ਅੱਜ ਐਤਵਾਰ 25 ਸਤੰਬਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਗਿਆ ਹੈ।  ਇਹ ਸਮਾਂ ਇਸੀ ਤਰ੍ਹਾਂ 02 ਅਪ੍ਰੈਲ 2023 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ। ਆਮ ਤੌਰ ’ਤੇ ਲੋਕ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ।
ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ। ਇਸ ਦਿਨ ਤੁਹਾਨੂੰ ਇਕ ਘੰਟਾ ਦੇ ਕਰੀਬ ਵੱਡਾ ਦਿਨ ਮਹਿਸੂਸ ਹੋਵੇਗਾ। 24 ਸਤੰਬਰ ਨੂੰ ਸੂਰਜ ਸਵੇਰੇ 06.08 ਵਜੇ ਚੜ੍ਹੇਗਾ ਜਦ ਕਿ ਅਗਲੇ ਦਿਨ 25 ਸਤੰਬਰ ਨੂੰ ਸਵੇਰੇ 07.06 ਮਿੰਟ ਉਤੇ ਚੜ੍ਹੇਗਾ। ਇਸ ਦਿਨ ਸੂਰਜ ਛਿਪਣ ਦਾ ਸਮਾਂ ਰਹੇਗਾ ਸ਼ਾਮ 07.19। ਰੋਜ਼ਾਨ 2-3 ਮਿੰਟ ਦਿਨ ਵੱਡਾ ਹੁੰਦਾ ਜਾਵੇਗਾ।  ਆਸਟਰੇਲੀਆ ਦੇ ਵਿਚ ਵੀ ਇਹ ਸਮਾਂ 02 ਅਕਤੂਬਰ 2022 ਨੂੰ ਤੜਕੇ 2 ਵਜੇ ਅੱਗੇ ਕੀਤਾ ਜਾਵੇਗਾ।

Install Punjabi Akhbar App

Install
×