ਨਿਊਜ਼ਲੈਂਡ ਵਿੱਚ ਮਿਲਿਆ ਨਵਾਂ ਕਰੋਨਾ ਦਾ ਮਾਮਲਾ ਇੱਕ ਡਿਫੈਂਸ ਦੇ ਕਲਸਟਰ ਨਾਲ ਸਬੰਧਿਤ

ਕੋਵਿਡ ਦੇ ਹਾਲਾਤਾਂ ਨਾਲ ਸਬੰਧਤ ਵਿਭਾਗ ਦੇ ਮੰਤਰੀ ਕ੍ਰਿਸ ਹਿਪਕਿੰਨਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਆਕਲੈਂਡ ਦੀ ਯੂਨੀਵਰਸਿਟੀ (ਏ.ਯੂ.ਟੀ.) ਵਿੱਚ ਜਿਹੜਾ ਇੱਕ 20 ਸਾਲਾਂ ਦੇ ਨੌਜਵਾਨ ਦਾ ਕੋਵਿਡ-19 ਦਾ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ ਉਸਦੇ ਸਰੋਤ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਇਹ ਮਾਮਲਾ ਡਿਫੈਂਸ ਦੇ ਕਲਸਟਰ ਨਾਲ ਸਬੰਧਿਤ ਹੈ ਅਤੇ ਉਕਤ ਡਿਫੈਂਸ ਵਰਕਸ ਹੋਟਲ ਕੁਆਰਨਟੀਨ ਦੇ ਇੱਕ ਮਰੀਜ਼ ਕੋਲੋਂ ਇਨਫੈਕਟਿਡ ਹੋਇਆ ਸੀ। ਉਨ੍ਹਾਂ ਕਿਹਾ ਕਿ ਕਰੋਨਾ ਦਾ ਜੋਖਮ ਪੂਰੀ ਤਰ੍ਹਾਂ ਨਾਲ ਹਟਾਉਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦੁਆਰਾ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਲਗਤਾਰ ਜਾਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੀ.ਬੀ.ਡੀ. ਦੇ ਮੁੜ ਤੋਂ ਕੰਮ-ਕਾਜਾਂ ਵਾਸਤੇ ਮੁੜ ਤੋਂ ਵਿਚਾਰ ਚਲ ਰਹੇ ਹਨ ਪਰੰਤੂ ਹਾਲੇ ਤੱਕ ਫੇਸ-ਮਾਸਕਾਂ ਸਬੰਧੀ ਫੈਸਲੇ ਲਏ ਜਾਣੇ ਬਾਕੀ ਹਨ।

Install Punjabi Akhbar App

Install
×