ਕਰੋਨਾ ਅੱਪਡੇਟ- 18ਵਾਂ ਦਿਨ -ਨਿਊਜ਼ੀਲੈਂਡ ’ਚ 20 ਹੋਰ ਕਰੋਨਾ (ਡੈਲਟਾ) ਕੇਸ ਤੇ 90 ਸਾਲਾ ਮਹਿਲਾ ਕਰੋਨਾ ਕਾਰਨ ਚੱਲ ਵਸੀ

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਕਮਿਊਨਿਟੀ ਕਰੋਨਾ (ਡੈਲਟਾ) ਕੇਸ ਸਾਹਮਣੇ ਆਏ ਹਨ। ਸਾਰੇ ਕੇਸ ਔਕਲੈਂਡ ਖੇਤਰ ਦੇ ਨਾਲ ਸਬੰਧਿਤ ਹਨ। 16 ਕੇਸਾਂ ਦਾ ਸਬੰਧ ਪਹਿਲੇ ਚੱਲ ਰਹੇ ਕੇਸਾਂ ਨਾਲ ਹੈ। ਇਸ ਵੇਲੇ 43 ਲੋਕ ਹਸਪਤਾਲ ਦਾਖਲ ਹਨ, 7 ਲੋਕ ਆਈ. ਸੀ. ਯੂ. ਦੇ ਵਿਚ ਹਨ। ਹੁਣ ਕੁੱਲ ਕੇਸ 782 ਹੋ ਗਏ ਹਨ, ਜਿਨ੍ਹਾਂ ਵਿਚੋਂ 765 ਔਕਲੈਂਡ ਅਤੇ 17 ਵਲਿੰਗਟਨ ਦੇ ਵਿਚ ਹਨ। ਸਰਕਾਰ ਟੀਕਾਕਰਣ ਵੀ ਤੇਜ ਕਰ ਰਹੀ ਹੈ ਅਤੇ ਹੁਣ ਤੱਕ ਲਗਪਗ 38 ਲੱਖ ਲੋਕਾਂ ਨੂੰ ਵੇਕਸੀਨੇਸ਼ਨ ਦਿੱਤੀ ਜਾ ਚੁੱਕੀ ਹੈ।
ਇਸਦੇ ਨਾਲ ਹੀ ਕਰੋਨਾ ਤੋਂ ਪੀੜ੍ਹਤ ਇਕ 90 ਸਾਲਾ ਮਹਿਲਾ ਨਾਰਥ ਸ਼ੋਰ ਹਸਪਤਾਲ ਦੇ ਵਿਚ ਚੱਲ ਵਸੀ। ਜਿਆਦਾ ਉਮਰ ਕਰਕੇ ਉਸ ਦੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਸਨ। ਡੈਲਟਾ ਸ਼੍ਰੇਣੀ ਦੇ ਆਏ ਇਸ ਕਰੋਨਾ ਵਾਇਰਸ ਨਾਲ ਨਿਊਜ਼ੀਲੈਂਡ ਦੇ ਵਿਚ ਇਹ ਪਹਿਲੀ ਮੌਤ ਹੈ ਉਂਝ ਨਿਊਜ਼ੀਲੈਂਡ ਦੇ ਵਿਚ ਕਰੋਨਾ ਨਾਲ ਹੋਣ ਵਾਲੀ ਇਹ 27ਵੀਂ ਮੌਤ ਸੀ। ਇਸ ਤੋਂ ਪਹਿਲਾਂ ਮੱਧ ਫਰਵਰੀ 2021 ਦੇ ਵਿਚ ਮੌਤ ਹੋਈ ਸੀ। 

Welcome to Punjabi Akhbar

Install Punjabi Akhbar
×
Enable Notifications    OK No thanks