ਕੋਵਿਡ-19-ਤਾਜ਼ਾ ਅੱਪਡੇਟ -ਨਿਊਜ਼ੀਲੈਂਡ ’ਚ ਲਗਾਤਾਰ ਦੂਜੇ ਦਿਨ ਕਮਿਊਨਿਟੀ ਦੇ ਵਿਚੋਂ ਨਵਾਂ ਕਰੋਨਾ ਕੇਸ ਨਹੀਂ ਆਇਆ-ਪਰ ਬਾਹਰੋਂ ਆਏ 4

ਆਕਲੈਂਡ:-ਨਿਊਜ਼ੀਲੈਂਡ ਦੇ ਵਿਚ ਬੀਤੇ ਐਤਵਾਰ ਸਵੇਰੇ 6 ਵਜੇ ਤੋਂ ਲਾਕਡਾਊਨ ਪੱਧਰ-2 ਅਤੇ ਔਕਲੈਂਡ ਖੇਤਰ ਦੇ ਵਿਚ ਲਾਕਡਾਊਨ ਪੱਧਰ-3 ਚੱਲ ਰਿਹਾ ਹੈ। ਕੋਵਿਡ-19 ਸਬੰਧੀ ਸਰਕਾਰ ਲਗਪਗ ਹਰ ਰੋਜ਼ ਤਾਜ਼ਾ ਅੱਪਡੇਟ ਦਿੰਦੀ ਹੈ। ਅੱਜ ਦੀ ਜਾਣਕਾਰੀ ਮੁਤਾਬਿਕ ਅੱਜ ਕੋਈ ਵੀ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ 4 ਕੇਸ ਮੈਨੇਜਡ ਆਈਸੋਲੇਸ਼ਨ ’ਚੋਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 1 ਭਾਰਤ, 2 ਇਥੋਪੀਆ ਅਤੇ 1 ਕੈਨੇਡਾ ਤੋਂ ਆਇਆ ਹੈ, ਇਹ ਸਾਰੇ ਯੂਏਈ ਦੇ ਰਸਤੇ 28 ਫਰਵਰੀ ਨੂੰ ਆਕਲੈਂਡ ਪੁੱਜੇ ਸਨ। ਡਾਇਰੈਕਟਰ ਜਨਰਲ ਆਫ਼ ਹੈਲਥ ਨੇ ਹੈ ਕਿਹਾ ਨਵੇਂ ਕੇਸ ਨਾ ਆਉਣਾ ਚੰਗੀ ਗੱਲ ਹੈ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਹਾਲੇ ਅਸੀਂ ਇਸ ਦੇ ਖ਼ਤਰੇ ਤੋਂ ਬਾਹਰ ਨਹੀਂ ਹਾਂ। ਬੀਤੇ ਦਿਨੀਂ 8880 ਟੈੱਸਟ ਕੀਤੇ ਗਏ, ਜੋ ਜ਼ਿਆਦਾਤਰ ਐਤਵਾਰ ਨੂੰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਅੱਜ ਅਤੇ ਕੱਲ੍ਹ ਵੱਡੀ ਪੱਧਰ ’ਤੇ ਮੁੜ ਨਵੇਂ ਟੈਸਟਾਂ ਦੀ ਉਮੀਦ ਕਰਦੇ ਹਨ। ਦੇਸ਼ ਭਰ ਦੀਆਂ ਲੈਬੋਟਰੀਆਂ ਵਿਚ ਹੁਣ ਤੱਕ 1,720,909 ਟੈੱਸਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਮੁੜ ਤੋਂ 11 ਕਮਿਊਨਿਟੀ ਟੈਸਟਿੰਗ ਸੈਂਟਰ ਖੋਲ੍ਹ ਰਹੇ ਹਨ ਅਤੇ ਉਹ ਲੋਕ ਜੋ ਲੱਛਣ ਵਾਲੇ ਹਨ ਜਾਂ ਜੋਖ਼ਮ ਦੇ ਕਿਸੇ ਵੀ ਤਰ੍ਹਾਂ ਦੇ ਟੈੱਸਟ ਦਾ ਪਰੀਖਣ ਦੇ ਰਹੇ ਹਨ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਉੱਤੇ ਵਧੇਰੇ ਸਲਾਹ ਲਈ ਹੈਲਥਲਾਈਨ ਨੂੰ ਕਾਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਹੈ ਕਿ ਆਕਲੈਂਡਰਸ ਯੂਕੇ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਘਰ ਰਹਿਣ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,382 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,026 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 69 ਹੈ, ਇਨ੍ਹਾਂ ’ਚ 12 ਕੇਸ ਕਮਿਊਨਿਟੀ ਅਤੇ 57 ਕੇਸ ਬਾਰਡਰ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2287 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks