ਕਰੋਨਾ ਅੱਪਡੇਟ -ਨਿਊਜ਼ੀਲੈਂਡ ’ਚ ਪਿਛਲੇ 24 ਘੰਟਿਆਂ ’ਚ 33 ਹੋਰ ਨਵੇਂ ਕਰੋਨਾ ਦੇ ਕੇਸ -ਵਾਇਕਾਟੋ ਵੀ ਲਪੇਟ ਵਿਚ

-ਹਮਿਲਟਨ ਅਤੇ ਰਾਗਲਨ ਵਿਖੇ ਅੱਜ ਰਾਤ ਤੋਂ ਲੈਵਲ-3

ਔਕਲੈਂਡ:- ਅੱਜ ਨਿਊਜ਼ੀਲੈਂਡ ਦੇ ਵਿਚ 33 ਹੋਰ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ।  2 ਕੇਸ ਵਾਇਕਾਟੋ (ਹਮਿਲਟਨ ਅਤੇ ਰਾਗਲਨ) ਨਾਲ ਸਬੰਧਿਤ ਹਨ ਅਤੇ ਇਨ੍ਹਾਂ ਦੀ ਪੈੜ ਅਜੇ ਨੱਪੀ ਜਾਣੀ ਹੈ। ਕਰੋਨਾ ਦੇ ਵਧਣ ਦੇ ਖਦਸ਼ੇ ਨੂੰ ਮੁੱਖ ਰੱਖਦਿਆਂ ਅੱਜ ਰਾਤ ਤੋਂ ਹਮਿਲਟਨ, ਰਾਗਲਨ ਖੇਤਰਾਂ ਦੇ ਵਿਚ ਕਰੋਨਾ  ਕਾਲਾਬੰਦੀ ਦਾ ਪੱਧਰ ਦੁਬਾਰਾ 3 ਕੀਤਾ ਜਾ ਰਿਹਾ ਹੈ। ਪੰਜ ਦਿਨਾਂ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ। ਵਾਇਕਾਟੋ ਵਾਲੇ ਦੋਵਾਂ ਕਰੋਨਾ ਕੇਸ ਦੇ ਮਰੀਜ਼ਾਂ ਨੂੰ ਕਰੋਨਾ ਰੋਕਥਾਮ ਦਾ ਟੀਕਾ ਨਹੀਂ ਸੀ ਲੱਗਾ ਹੋਇਆ। ਔਕਲੈਂਡ ਖੇਤਰ ਦੇ ਵਿਚ ਕਰੋਨਾ ਪੱਧਰ-3 ਚੱਲ ਰਿਹਾ ਹੈ ਅਤੇ ਕੱਲ੍ਹ ਇਸ ਉਤੇ ਦੁਬਾਰਾ ਵਿਚਾਰ ਹੋਣੀ ਸੀ ਕਿ ਇਸਨੂੰ ਘਟਾਇਆ ਜਾਵੇ ਪਰ ਅਜਿਹਾ ਸੰਭਵ ਨਹੀਂ ਜਾਪਦਾ।  26 ਮਰੀਜ਼ ਹਸਪਤਾਲ ਦਾਖਲ ਹਨ ਜਿਨ੍ਹਾਂ ਵਿਚੋਂ ਤਿੰਨ ਆਈ. ਸੀ. ਯੂ. ਦੇ ਹਨ। ਹੁਣ ਤੱਕ ਡੈਲਟਾ ਦੀ ਲਹਿਰ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 1328 ਹੋ ਗਈ ਹੈ।

Install Punjabi Akhbar App

Install
×