ਨਿਊਜ਼ੀਲੈਂਡ ‘ਚ ਇਕ ਕਾਰ ਦੁਰਘਟਨਾ ਦੌਰਾਨ 20-22 ਸਾਲਾ ਭਾਰਤੀ ਮੁੰਡੇ ਦੀ ਹੋਈ ਤੁਰੰਤ ਮੌਤ

NZ PIC 7 March-1ਬੀਤੀ ਰਾਤ 10 ਵਜੇ ਦੇ ਕਰੀਬ ਮੁਲਿਨਜ਼ ਰੋਡ, ਪਾਪਾਕੁਰਾ ਵਿਖੇ ਇਕ 20-22 ਸਾਲਾ ਭਾਰਤੀ ਮੁੰਡੇ ਦੀ ਕਾਰ ਬੇਕਾਬੂ ਹੋ ਕੇ ਖੇਤਾਂ ਦੁਆਲੇ ਲੱਗੀ ਲੱਕੜ ਦੀ ਵਾੜ ਨੂੰ ਤੋੜਦੀ ਹੋਈ ਦੁਰਘਟਨਾ ਦਾ ਸ਼ਿਕਾਰ ਹੋ ਗਈ। ਡ੍ਰਾਈਵਰ ਵਾਲੇ ਪਾਸੇ ਦੀ ਤਾਕੀ ਦੇ ਵਿਚ ਲੱਕੜ ਦੀ ਇਕ ਨੋਕਦਾਰ ਬਾਹੀ (ਫੱਟੀ ਜਾਂ ਫੈਂਸ ਪੈਨਲ ਪੇਲ)  ਇਸ ਤਰ੍ਹਾਂ ਅੰਦਰ ਧਸ ਗਈ ਕਿ ਇਕ ਮੁੰਡੇ ਦੀ ਜਾਨ ਤੁਰੰਤ ਚਲੇ ਗਈ। ਪੁਲਿਸ ਨੇ ਅਜੇ ਉਸਦੀ ਪਹਿਚਾਣ ਦੱਸਣ ਤੋਂ ਗੁਰੇਜ਼ ਕੀਤਾ ਹੈ ਕਿਉਂਕਿ ਪਹਿਲਾਂ ਉਸਦੇ ਘਰਦਿਆਂ ਨੂੰ ਦੱਸਿਆ ਜਾਣਾ ਹੈ। ਪੁਲਿਸ ਨੇ ਜਾਰੀ ਮੀਡੀਆ ਰਿਲੀਜ਼ ਦੇ ਵਿਚ ਕਿਹਾ ਹੈ ਕਿ ਜਿਸ ਸੜ੍ਹਕ ਤੋਂ ਉਹ ਲੰਘ ਰਿਹਾ ਸੀ ਉਹ ਤਾਜ਼ਾ ਹੀ ਬਣੀ ਹੋਣ ਕਰਕੇ ਉਥੇ ਸਪੀਡ ਲਿਮਟ ਵੀ 30 ਦੀ ਰੱਖੀ ਹੋਈ ਸੀ। ਕਾਰ ਜਿਵੇਂ ਵਾੜ ਤੋੜ ਕੇ ਅੱਗੇ ਤੱਕ ਕਈ ਹੈ, ਉਸ ਤੋਂ ਜਾਪਦਾ ਹੈ ਕਿ ਕਾਰ ਕਾਫੀ ਤੇਜ਼ੀ ਨਾਲ ਜਾ ਰਹੀ ਸੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਕੁਰੂਕਸ਼ੇਤਰ (ਹਰਿਆਣਾ) ਤੋਂ ਸੀ। ਸ਼ੋਸ਼ਲ ਮੀਡੀਏ ਦੇ ਰਾਹੀਂ ਪਤਾ ਲੱਗਾ ਹੈ ਕਿ ਇਹ ਭਾਰਤੀ ਮੁੰਡਾ ਕੁਝ ਸਾਲ ਪਹਿਲਾਂ ਹੀ ਇਥੇ ਪੜ੍ਹਨ ਆਇਆ ਸੀ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Install Punjabi Akhbar App

Install
×